ਬਿਜਲੀ ਦੀ ਮੰਗ: PSPCL ਨੇ ਮਈ 2022 'ਚ 38 ਫੀਸਦੀ ਵੱਧ ਕੀਤੀ ਬਿਜਲੀ ਸਪਲਾਈ
ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੀ ਐਸ ਪੀ ਸੀ ਐਲ ਨੇ 10 ਮਈ,2022 ਨੂੰ 10,401 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ ਜੋ ਕਿ ਇਸ ਗਰਮੀ ਦੇ ਮੌਸਮ ਵਿੱਚ ਅੱਜ ਤੱਕ ਸਭ ਤੋਂ ਵੱਡੀ ਬਿਜਲੀ ਦੀ ਮੰਗ ਸੀ। ਪਿਛਲੇ ਸਾਲ 10 ਮਈ 2021 ਨੂੰ 6643 ਮੈਗਾਵਾਟ ਬਿਜਲੀ ਰਿਕਾਰਡ ਕੀਤੀ ਗਈ ਸੀ। ਇਸ ਸਾਲ ਲਗਾਤਾਰ ਗਰਮੀ ਦੀ ਲਹਿਰ ਅਤੇ ਗਰਮ ਮੌਸਮ ਕਾਰਨ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵੱਜੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਧ ਬਿਜਲੀ ਦੀ ਸਪਲਾਈ ਕਰਨੀ ਪਈ ਹੈ।
ਮਹੀਨਾ( %ageਵਿੱਚ ਵਾਧਾ) 2021,2022
ਮਾਰਚ
4,055 MUs
4,604 MUs
14%
ਅਪ੍ਰੈਲ
3,716 MUs
4,911 MUs
32%
ਮਈ(Upto 10-05-2022)
1,471 MUs
2,028 MUs
38%
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗਰਮੀ ਦੇ ਮੌਸਮ ਵਿਚ ਸੂਬੇ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਖੇਤੀਬਾੜੀ ਪੰਪ ਸੈਟਾ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਸਾਲ ਤਾਪਮਾਨ ਵਿੱਚ ਵਾਧਾ ਹੋਣ ਕਰਕੇ ਖਪਤਕਾਰਾਂ ਵੱਲੋਂ ਏਅਰ ਕੰਡਸ਼ਨਰਜ਼ ਦੀ ਵਧੇਰੇ ਵਰਤੋਂ ਕੀਤੀ ਗਈ ਜਿਸ ਨਾਲ ਬਿਜਲੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਆਪ ਆਗੂ ਦੀ ਧੱਕੇਸ਼ਾਹੀ 'ਤੇ ਭੜਕੇ ਪਿੰਡ ਵਾਸੀ; ਲਾਭਪਾਤਰੀਆਂ ਨੂੰ ਜ਼ਬਰਦਸਤੀ ਨਿਰਧਾਰਤ ਤੋਂ ਘੱਟ ਕਣਕ ਵੰਡਣ ਦਾ ਮਾਮਲਾ
ਦੇਸ਼ ਭਰ ਵਿੱਚ ਕੋਲੇ ਦੀ ਕਮੀ ਅਤੇ ਰਾਜ ਵਿੱਚ ਤਾਪਮਾਨ ਕਰਨ ਬਿਜਲੀ ਦੀ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਸਾਰੇ ਵਰਗਾਂ ਦੇ ਸਤਿਕਾਰਯੋਗ ਖਪਤਕਾਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਅਤੇ ਜਦੋਂ ਬਿਜਲੀ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਲਾਈਟਾ,ਬਿਜਲੀ ਦਉਪਕਰਣ,ਪੰਪ ਸੈੱਟ ਅਤੇ ਏਅਰ ਕੰਡਈਸ਼ਨਰਜ਼ ਦੇ ਸਵਿੱਚ ਆਫ ਰੱਖਣ।
-PTC News