Advertisment

ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾ

author-image
Ravinder Singh
Updated On
New Update
ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾ
Advertisment
ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਵਿੱਚ ਬਿਜਲੀ ਚੋਰੀ ਵਿਰੁੱਧ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ। ਇਨ੍ਹਾਂ ਵਿੱਚ ਇਨਫੋਰਸਮੈਂਟ ਵਿੰਗ ਵੱਲੋਂ ਵੱਧ ਲੋਡ ਵਾਲੇ ਫੀਡਰਾਂ ਨਾਲ ਸਬੰਧਤ 3035 ਨੰਬਰ ਬਿਜਲੀ ਕੁਨੈਕਸ਼ਨ ਚੈਕ ਕੀਤੇ ਗਏ। ਜਿਨ੍ਹਾਂ ਵਿੱਚੋਂ 120 ਖਪਤਕਾਰ ਚੋਰੀ ਕਰਦੇ ਤੇ 464 ਨੰਬਰ ਖਪਤਕਾਰ ਕਈ ਪ੍ਰਕਾਰ ਦੀਆਂ ਉਣਤਾਈਆਂ ਤੇ ਬੇਨਿਯਮੀਆਂ ਕਰਦੇ ਫੜੇ ਗਏ। ਇਨ੍ਹਾਂ ਕੇਸਾਂ ਵਿੱਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ।
Advertisment
ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਇੱਕ ਨੰਬਰ ਡੇਰਾ ( ਸਰਹਾਲਾ ਨੇੜੇ ਜੈਨਤੀਪੁਰ ) ਚੈਕ ਕਰਕੇ ਪਾਇਆ ਗਿਆ ਕਿ ਡੇਰੇ ਦਾ ਸਾਰਾ 29.278 ਕਿਲੋਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇ.ਵੀ.ਏ. ਟਰਾਂਸਫਾਰਮਰ ਤੋਂ ਇੱਕ ਕੇਬਲ ਪਾ ਕੇ ਮੀਟਰ ਨੂੰ ਬਾਈਪਾਸ ਕਰ ਕੇ ਸਿਧੀ ਕੁੰਡੀ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾਬੁਲਾਰੇ ਨੇ ਦੱਸਿਆਂ ਕਿ ਡੇਰਾ ਬਾਬਾ ਲਾਲ ਸਿੰਘ ਭਾਈ ਰੂਪਾ ( ਰਾਮਪੁਰਾ ਫੂਲ) ਨੂੰ ਚੈਕ ਕਰਕੇ ਪਾਇਆ ਗਿਆ ਕਿ ਡੇਰੇ ਵੱਲੋਂ ਸੜਕ ਤੇ ਲੱਗੇ ਟ/ਫ ਤੋਂ ਕੇਬਲ ਰਾਹੀਂ ਸਿੱਧੀ ਕੁੰਡੀ ਪਾਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਦਾ ਲੋਡ ਇੱਕ ਟਨ ਦੇ ਏ.ਸੀ. ਸਮੇਤ 3 ਕਿਲੋਵਾਟ ਬਣਦਾ ਹੈ। ਮੌਕੇ ਉਤੇ ਵੀਡੀਓਗ੍ਰਾਫੀ ਕੀਤੀ ਗਈ। ਕੇਬਲ ਉਤਾਰ ਲਈ ਗਈ ਹੈ ਅਤੇ ਮੌਕੇ ਉਤੇ ਐਫ.ਆਈ.ਆਰ. 633 ਮਿਤੀ 13-05-2022 ਰਾਹੀਂ ਦਰਜ ਹੋ ਗਈ ਹੈ। ਬੁਲਾਰੇ ਨੇ ਦੱਸਿਆ ਕਿ ਜਮਾਲਪੁਰ, ਲੁਧਿਆਣਾ ਇਲਾਕੇ ਵਿੱਚ ਇਕ ਧਾਰਮਿਕ ਸਥਾਨ ਨੂੰ ਚੈਕ ਕਰਨ ਉਤੇ ਪਾਇਆ ਗਿਆ ਕਿ ਖਪਤਕਾਰ 40 ਕਿਲੋਵਾਟ ਦਾ ਲੋਡ ਜਿਸ ਵਿੱਚ 10 ਏਸੀ ਲੱਗੇ ਸਨ, ਨੂੰ 25 ਮੈਮ.ਮੈਮ. ਦੀ ਕੇਬਲ ਨਾਲ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਕੇਬਲ ਨੂੰ ਕਬਜ਼ੇ ਵਿੱਚ ਲਿਆ ਗਿਆ ਤੇ ਬਿਜਲੀ ਐਕਟ 2003 ਦੇ ਅਧੀਨ 9.43 ਲੱਖ ਜੁਰਮਾਨਾ ਅਤੇ 70,000/-ੑਰੁਪਏ ਦੀ ਕੰਪਾਊਂਡਿੰਗ ਫ਼ੀਸ ਵੀ ਪਾਈ ਗਈ। ਇਸ ਤੋਂ ਇਲਾਵਾ ਗਿੱਲ ਰੋਡ, ਥਾਣੇ ਵਿਖੇ ਚੱਲ ਰਹੇ 20 ਕਿਲੋਵਾਟ ਦੇ ਲੋਡ ਨੂੰ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰ ਕੇ ਕੀਤੀ ਜਾ ਰਹੀ ਬਿਜਲੀ ਚੋਰੀ ਉਤੇ ਬਿਜਲੀ ਐਕਟ 2003 ਦੇ ਅਧੀਨ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਪੀ.ਏ.ਪੀ. ਕੰਪਲੈਕਸ ਜਲੰਧਰ ਦੀ ਕਲੋਨੀ ਵਿੱਚ 124 ਘਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ ਜਿਸ 'ਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ ਤੇ ਬਿਜਲੀ ਐਕਟ 2003 ਦੇ ਅਧੀਨ 6.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। publive-image ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਡੇਰਾਮੁਖੀ ਰਾਮ ਰਹੀਮ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਹੋਈ ਪੇਸ਼-
punjabinews latestnews fine powercom campaign punjabelelectricity enforcementwing
Advertisment

Stay updated with the latest news headlines.

Follow us:
Advertisment