Sat, Jun 14, 2025
Whatsapp

ਪਾਵਰਕਾਮ ਦਾ ਕਾਰਾ , ਭੇਜਿਆ 88 ਲੱਖ ਦਾ ਬਿਜਲੀ ਬਿੱਲ

Reported by:  PTC News Desk  Edited by:  Ravinder Singh -- March 02nd 2022 03:13 PM
ਪਾਵਰਕਾਮ ਦਾ ਕਾਰਾ , ਭੇਜਿਆ 88 ਲੱਖ ਦਾ ਬਿਜਲੀ ਬਿੱਲ

ਪਾਵਰਕਾਮ ਦਾ ਕਾਰਾ , ਭੇਜਿਆ 88 ਲੱਖ ਦਾ ਬਿਜਲੀ ਬਿੱਲ

ਚੰਡੀਗੜ੍ਹ : ਪਾਵਰਕਾਮ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਪਾਵਰਕਾਮ ਦੀ ਲਾਪਰਵਾਹੀ ਕਾਰਨ ਕਈ ਵਾਰ ਗ਼ਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਵਾਰ ਪਾਵਰਕਾਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੇ ਇਰ ਪਰਿਵਾਰ ਦੇ ਪੈਰਾਂ ਹੇਠਿਓ ਜ਼ਮੀਨ ਹੀ ਖਿਸਕਾ ਦਿੱਤੀ। ਦਰਅਸਲ, ਭਬਾਤ ਪਿੰਡ ਦੇ ਵਸਨੀਕ ਬਲਵੰਤ ਸਿੰਘ ਪੰਨੂ ਨੂੰ ਪਾਵਰਕਾਮ ਨੇ 88 ਲੱਖ 26 ਹਜ਼ਾਰ 73 ਰੁਪਏ ਦਾ ਬਿੱਲ ਭੇਜਿਆ ਹੈ। waheguruਬਿੱਲ ਵੇਖ ਕੇ ਖਪਤਕਾਰ ਦੇ ਹੋਸ਼ ਉਡ ਗਏ। ਪਰਿਵਾਰ ਨੇ ਬਿਜਲੀ ਬੋਰਡ ਤੋਂ ਬਿੱਲ ਸਹੀ ਕਰਨ ਦੀ ਮੰਗ ਕੀਤੀ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਪੰਨੂ ਨੇ ਦੱਸਿਆ ਕਿ ਸਭ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੋਟਾਂ ਪ੍ਰਤੀ ਲੁਭਾਉਣ ਵਾਸਤੇ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ ਜਿਥੇ ਬਿਜਲੀ ਦਰਾਂ 'ਚ ਕਟੌਤੀ ਕੀਤੀ ਜਾਵੇਗੀ। waheguruਉਥੇ ਹੀ, ਲੋਕਾਂ ਨੂੰ ਬਿਜਲੀ ਸਬੰਧੀ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਸਬੰਧੀ ਭਰੋਸਾ ਦਿਵਾਇਆ ਗਿਆ ਸੀ ਪਰ ਹੁਣ ਚੋਣਾਂ ਖ਼ਤਮ ਹੋਣ ਤੋਂ ਬਾਅਦ ਪਾਵਰਕਾਮ ਵੱਲੋਂ ਉਨ੍ਹਾਂ ਦੇ 2852 ਯੂਨਿਟ ਦਾ ਜੋ ਬਿੱਲ ਉਨ੍ਹਾਂ ਦੇ ਘਰ ਆਇਆ ਹੈ, ਉਹ 88 ਲੱਖ 26 ਹਜ਼ਾਰ 73 ਰੁਪਏ ਭੇਜ ਦਿੱਤਾ ਗਿਆ ਜਿਸਦਾ ਉਹ ਆਪਣਾ ਘਰ ਵੇਚ ਕੇ ਵੀ ਭੁਗਤਾਨ ਨਹੀਂ ਕਰ ਸਕਦੇ। ਬਿੱਲ ਵੇਖ ਕੇ ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ, ਉਥੇ ਹੀ ਇਹ ਬਿਜਲੀ ਦਾ ਬਿੱਲ ਬਿਜਲੀ ਵਿਭਾਗ ਵੱਲੋਂ ਵਰਤੀ ਅਣਗਹਿਲੀ ਨੂੰ ਉਜਾਗਰ ਵੀ ਕਰ ਰਿਹਾ ਹੈ। ਪਾਵਰਕਾਮ ਦਾ ਕਾਰਾ , ਭੇਜਿਆ 88 ਲੱਖ ਦਾ ਬਿਜਲੀ ਬਿੱਲਇਸ ਬਾਰੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਬਿੱਲ ਨੂੰ ਠੀਕ ਕਰ ਕੇ ਭੇਜਿਆ ਜਾਵੇ।ਇਸ ਮਾਮਲੇ ਉਤੇ ਉਪ ਮੰਡਲ ਜ਼ੀਰਕਪੁਰ ਐਕਸੀਅਨ ਪਾਵਰਕਾਮ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਐੱਸਡੀਓ ਨੂੰ ਬਿੱਲ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇੰਨਾ ਜ਼ਿਆਦਾ ਬਿੱਲ ਨਹੀਂ ਆ ਸਕਦਾ। ਇਸ 'ਚ ਵਿਭਾਗੀ ਗ਼ਲਤੀ ਹੋਵੇਗੀ ਅਤੇ ਇਸਨੂੰ ਦਰੁਸਤ ਕਰ ਖ਼ਪਤਕਾਰ ਕੋਲੋਂ ਸਹੀ ਬਿੱਲ ਲਿਆ ਜਾਵੇਗਾ। ਇਹ ਵੀ ਪੜ੍ਹੋ : ਜਨਮ ਦਿਨ ਨਾ ਹੁੰਦਿਆਂ ਵੀ ਚੰਨੀ ਨੂੰ ਮਿਲ ਰਹੀਆਂ ਜਨਮ ਦਿਨ ਦੀਆਂ ਵਧਾਈਆਂ


Top News view more...

Latest News view more...

PTC NETWORK