Thu, May 2, 2024
Whatsapp

ਪਾਵਰਕੌਮ ਦੇ CHB ਅਤੇ CHW ਠੇਕਾ ਕਾਮੇ 3 -4 ਅਗਸਤ ਨੂੰ ਪੂਰੇ ਪੰਜਾਬ 'ਚ ਕਰਨਗੇ ਕੰਮਾਂ ਦਾ ਬਾਈਕਾਟ

Written by  Shanker Badra -- July 30th 2021 02:20 PM
ਪਾਵਰਕੌਮ ਦੇ CHB ਅਤੇ CHW ਠੇਕਾ ਕਾਮੇ 3 -4 ਅਗਸਤ ਨੂੰ ਪੂਰੇ ਪੰਜਾਬ 'ਚ ਕਰਨਗੇ ਕੰਮਾਂ ਦਾ ਬਾਈਕਾਟ

ਪਾਵਰਕੌਮ ਦੇ CHB ਅਤੇ CHW ਠੇਕਾ ਕਾਮੇ 3 -4 ਅਗਸਤ ਨੂੰ ਪੂਰੇ ਪੰਜਾਬ 'ਚ ਕਰਨਗੇ ਕੰਮਾਂ ਦਾ ਬਾਈਕਾਟ

ਚੰਡੀਗੜ੍ਹ : ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਫ਼ੈਸਲਾ ਕੀਤਾ ਗਿਆ ਕੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਸੀ.ਐਚ.ਬੀ ਅਤੇ ਸੀ.ਐਚ ਡਬਲਿਊ ਠੇਕਾ ਕਾਮਿਆਂ ਦੀਆਂ ਮੰਗਾਂ ਤੋਂ ਲਗਾਤਾਰ ਭੱਜਦੀ ਆ ਰਹੀ ਹੈ। ਜਿਸ ਦੇ ਵਿਰੋਧ ਵਜੋਂ ਲਗਾਤਾਰ ਠੇਕਾ ਕਾਮਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਚੱਲ ਰਹੇ ਸੰਘਰਸ਼ ਦੌਰਾਨ ਅੱਜ ਚੀਫ ਇੰਜੀਨੀਅਰ ਜੌਨ ਪਟਿਆਲਾ ਅਤੇ ਪਟਿਆਲਾ ਅਧੀਨ ਸਮੂਹ ਨਿਗਰਾਨ ਇੰਜਨੀਅਰਾਂ ਨਾਲ ਜਥੇਬੰਦੀ ਆਗੂਆਂ ਦੀ ਬੈਠਕ ਹੋਈ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਕੱਤਰ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ ਚਮਕੌਰ ਸਿੰਘ ਵਜਿੰਦਰ ਸਿੰਘ ਰਜੇਸ਼ ਕੁਮਾਰ ਪਟਿਆਲਾ ਅਮਨਦੀਪ ਸਿੰਘ ਸੰਗਰੂਰ ਲਖਵੀਰ ਸਿੰਘ ਸੁਨਾਮ ਪਟਿਆਲਾ ਕੈਸ਼ੀਅਰ ਮੰਗਲ ਸਿੰਘ ਨੇ ਦੱਸਿਆ ਪਾਵਰਕਾਮ ਸੀ.ਐਚ.ਬੀ ਤੇ ਸੀ.ਐੱਚ.ਡਬਲਿਊ ਠੇਕਾ ਕਾਮਿਆਂ ਨਾਲ ਅੱਜ ਚੀਫ ਇੰਜੀਨੀਅਰ ਨਾਲ ਬੈਠਕ ਹੋਈ ,ਜਿਸ ਵਿਚ ਠੇਕਾ ਕਾਮਿਆਂ ਨੂੰ ਵਿਭਾਗ 'ਚ ਲੈ ਕੇ ਰੈਗੂਲਰ ਕਰਨ, ਕਰੰਟ ਦੌਰਾਨ ਹਾਦਸਾ ਪੀੜਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ 'ਤੇ ਨੌਕਰੀ ਦਾ ਪ੍ਰਬੰਧ ਕਰਨ, ਕੱਢੇ ਗਏ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਬਹਾਲ ਕਰਨ, ਕਾਮਿਆਂ ਦੀ ਗਿਣਤੀ ਨੂੰ ਹੋਰ ਵਧਾਉਣ, ਏਰੀਅਲ ਬੋਨਸ ਜਾਰੀ ਕਰਨ, ਵਰਕਓਡਰ ਨੂੰ ਪੂਰੇ ਇੱਕ ਸਾਲ ਦਾ ਕਾਰਨ ਅਤੇ ਪਿਛਲੇ ਸਮੇਂ ਦੇ ਵਿਚ 1-6-21 ਅਤੇ ਹੋਰ ਕੀਤੀ ਗਈ ਤਨਖਾਹ ਕਟੌਤੀ ਨੂੰ ਵਾਪਿਸ ਦਿਵਾਉਣ, ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਇੱਕ ਹਜ਼ਾਰ ਰੁਪਏ ਛੁੱਟੀ 'ਤੇ ਕਟੌਤੀ ਨੂੰ ਬੰਦ ਕਰਵਾ ਕੇ ਪੂਰੀ ਬਣਦੀ ਤਨਖਾਹ ਜਾਰੀ ਕਰਵਾਉਣ ਤੇ ਬਕਾਇਆ ਰਾਸ਼ੀ ਜਾਰੀ ਕਰਨ ਚਰਚਾ ਹੋਈ ,ਜਿਸ ਵਿੱਚ ਚੀਫ ਇੰਜਨੀਅਰ ਵੱਲੋਂ ਸਾਰੀਆਂ ਮੰਗਾਂ 10-15 ਦਿਨਾਂ ਵਿਚ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਨਿਗਰਾਨ ਇੰਜਨੀਅਰਾਂ ਨਾਲ ਬੈਠਕਾਂ ਕਰਵਾ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਉੱਚ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਵਾ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਉੱਧਰ ਸੀ ਐਚ ਬੀ ਠੇਕਾ ਕਾਮਿਆਂ ਦੇ ਚੱਲ ਰਹੇ ਲਗਾਤਾਰ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਜ਼ੋਨ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 3-4 ਅਗਸਤ 2021 ਨੂੰ ਮੁਕੰਮਲ ਤੌਰ 'ਤੇ ਕੰਮ ਦਾ ਬਾਈਕਾਟ ਕਰ ਸਮੂਹਿਕ ਕਾਮਿਆਂ ਵੱਲੋਂ ਛੁੱਟੀ ਸਹਾਇਕ ਕਾਰਜਕਾਰੀ ਇੰਜਨੀਅਰ ਨੂੰ ਸੌਂਪੀ ਗਈ ਅਤੇ ਜਥੇਬੰਦੀ ਵੱਲੋਂ 5 ਅਗਸਤ ਨੂੰ ਪਟਿਆਲਾ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਠੇਕਾ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਮੂਲੀਅਤ ਕਰਨਗੇ ਅਤੇ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਇੱਕ ਜ਼ੋਰਦਾਰ ਅਪੀਲ ਕੀਤੀ ਕਿ ਇਹ ਸੰਘਰਸ਼ ਵਿੱਚ ਪੂਰਾ ਹਿੱਸਾ ਪਾਉਣ ਅਤੇ ਪਿੰਡਾਂ ਸ਼ਹਿਰਾਂ ਵਿਚ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵੇ ਜਾਰੀ ਰੱਖਣ ਦਾ ਐਲਾਨ ਕੀਤਾ। -PTCNews


Top News view more...

Latest News view more...