ਸੁਪਰੀਮ ਕੋਰਟ ਨੇ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਨੂੰ ਲਗਾਇਆ ਇੱਕ ਰੁਪਏ ਦਾ ਜੁਰਮਾਨਾ ,ਜਾਣੋਂ ਪੂਰਾ ਮਾਮਲਾ
ਸੁਪਰੀਮ ਕੋਰਟ ਨੇ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਨੂੰਲਗਾਇਆ ਇੱਕ ਰੁਪਏ ਦਾ ਜੁਰਮਾਨਾ ,ਜਾਣੋਂ ਪੂਰਾ ਮਾਮਲਾ[/caption]
ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਉਨ੍ਹਾਂ ਨੂੰ ਇਹ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਨਿਆਂਪਾਲਿਕਾ ਖ਼ਿਲਾਫ਼ ਦੋ ਇਤਰਾਜ਼ਯੋਗ ਟਵੀਟ ਕਰਨ ਦੇ ਮਾਮਲੇ 'ਚ ਅਦਾਲਤ ਨੇ 14 ਅਗਸਤ ਨੂੰ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਠਹਿਰਾਇਆ ਸੀ।
[caption id="attachment_427335" align="aligncenter" width="300"]
ਸੁਪਰੀਮ ਕੋਰਟ ਨੇ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਨੂੰਲਗਾਇਆ ਇੱਕ ਰੁਪਏ ਦਾ ਜੁਰਮਾਨਾ ,ਜਾਣੋਂ ਪੂਰਾ ਮਾਮਲਾ[/caption]
ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਮਾਫ਼ੀ ਮੰਗਣ ਲਈ ਸਮਾਂ ਦਿੱਤਾ ਸੀ ਪਰ ਉਨ੍ਹਾਂ ਨੇ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ 25 ਅਗਸਤ ਨੂੰ ਸੁਣਵਾਈ ਦੌਰਾਨ ਪ੍ਰਸ਼ਾਂਤ ਭੂਸ਼ਣ ਦੇ ਵਕੀਲ ਰਾਜੀਵ ਧਵਨ ਨੇ ਬੈਂਚ ਨੂੰ ਭੂਸ਼ਣ ਨੂੰ ਸਜ਼ਾ ਨਾ ਦੇਣ ਦੀ ਬੇਨਤੀ ਕੀਤੀ ਸੀ।
[caption id="attachment_427334" align="aligncenter" width="300"]
ਸੁਪਰੀਮ ਕੋਰਟ ਨੇ ਉਲੰਘਣਾ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਨੂੰਲਗਾਇਆ ਇੱਕ ਰੁਪਏ ਦਾ ਜੁਰਮਾਨਾ ,ਜਾਣੋਂ ਪੂਰਾ ਮਾਮਲਾ[/caption]
ਦੱਸ ਦਈਏ ਕਿ ਪ੍ਰਸ਼ਾਂਤ ਭੂਸ਼ਣ ਨੇ ਇੱਕ ਟਵੀਟ ਵਿੱਚ ਪਿਛਲੇ ਚਾਰ ਮੁੱਖ ਜੱਜਾਂ ‘ਤੇ ਲੋਕਤੰਤਰ ਨੂੰ ਖ਼ਤਮ ਕਰਨ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਲਾਇਆ ਸੀ। ਦੂਜੇ ਟਵੀਟ ਵਿਚ ਉਨ੍ਹਾਂ ਨੇ ਬਾਈਕ ਉੱਤੇ ਬੈਠੇ ਮੌਜੂਦਾ ਚੀਫ ਜਸਟਿਸ ਦੀ ਤਸਵੀਰ ਉੱਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
-PTCNews