ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਕਿਹਾ- ਰੇਲਵੇ 'ਚ ਨਵੀਆਂ ਤਬਦੀਲੀਆਂ ਦੀ ਲੋੜ

By Baljit Singh - July 16, 2021 5:07 pm

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਕਈ ਵਿਕਾਸ ਪ੍ਰਾਜੈਕਟਾਂ ਦੇ ਨਾਲ ਗਾਂਧੀਗਰ ਦੇ ਨਵੇਂ ਬਣੇ ਨਵੇਂ ਆਧੁਨਿਕ ਰੇਲਵੇ ਸਟੇਸ਼ਨ ‘ਗਾਂਧੀਨਗਰ ਕੈਪੀਟਲ ਸਟੇਸ਼ਨ’ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਸਾਇੰਸ ਸਿਟੀ ਵਿਚ ਐਕੁਆਟਿਕ ਅਤੇ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਦਾ ਉਦਘਾਟਨ ਵੀ ਕੀਤਾ।

ਪੜੋ ਹੋਰ ਖਬਰਾਂ: ਪੁਲਿਤਜ਼ਰ ਐਵਾਰਡ ਜੇਤੂ ‘ਭਾਰਤੀ ਪੱਤਰਕਾਰ’ ਦਾ ਅਫਗਾਨਿਸਤਾਨ ‘ਚ ਕਤਲ

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੁਜਰਾਤ ਦਾ ਰੇਲ ਸੰਪਰਕ ਹੋਰ ਮਜ਼ਬੂਤ​ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵੇਂ ਭਾਰਤ ਦੀ ਨਵੀਂ ਪਹਿਚਾਣ ਵਿਚ ਇਕ ਹੋਰ ਨਵਾਂ ਲਿੰਕ ਜੋੜਿਆ ਜਾ ਰਿਹਾ ਹੈ। ਅੱਜ ਦੇਸ਼ ਦਾ ਟੀਚਾ ਇਕ ਠੋਸ ਢਾਂਚਾ ਉਸਾਰਨਾ ਨਹੀਂ ਹੈ, ਬਲਕਿ ਦੇਸ਼ ਵਿਚ ਅਜਿਹੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੀ ਆਪਣੀ ਇਕ ਵਿਸ਼ੇਸ਼ਤਾ ਹੈ।

ਪੜੋ ਹੋਰ ਖਬਰਾਂ: ਜਥੇਦਾਰ ਹਰਪ੍ਰੀਤ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟਣ ਅਤੇ ਮੂੰਹ ’ਚ ਸ਼ਰਾਬ ਪਾਉਣ ਦਾ ਲਿਆ ਸਖਤ ਨੋਟਿਸ

ਪ੍ਰਧਾਨ ਮੰਤਰੀ ਨੇ ਇਥੇ ਸ਼ੁਰੂ ਕੀਤੀਆਂ ਵੱਖ-ਵੱਖ ਗੈਲਰੀਆਂ ਬਾਰੇ ਦੱਸਿਆ ਕਿ ਇਸ ਨੂੰ ਵਿਸ਼ਵ ਪੱਧਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ (ਵੀਰਵਾਰ) ਜਦੋਂ ਮੈਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਟਿੱਪਣੀਆਂ 'ਚ ਲੋਕਾਂ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਇਹ ਉਨ੍ਹਾਂ ਦੇ ਦੇਸ਼ 'ਚ ਇਸ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ਦੀਆਂ ਜ਼ਰੂਰਤਾਂ ਨੂੰ 20ਵੀਂ ਸਦੀ ਦੇ ਤੌਰ ਤਰੀਕਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਰੇਲਵੇ ਵਿਚ ਨਵੇਂ ਸੁਧਾਰ ਦੀ ਜ਼ਰੂਰਤ ਹੈ। ਅਸੀਂ ਰੇਲਵੇ ਨੂੰ ਸਿਰਫ ਇਕ ਸੇਵਾ ਵਜੋਂ ਨਹੀਂ, ਬਲਕਿ ਇਕ ਸੰਪਤੀ ਦੇ ਤੌਰ ਉੱਤੇ ਵਿਕਸਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰਾਂ ਦੀ ਇੱਕ ਵੱਡੀ ਆਬਾਦੀ ਮਿਆਰੀ ਜਨਤਕ ਜੀਵਨ ਅਤੇ ਗੁਣਵੱਤਾ ਵਾਲੀ ਜਨਤਕ ਜਗ੍ਹਾ ਤੋਂ ਵਾਂਝੀ ਹੈ। ਹੁਣ ਸ਼ਹਿਰੀ ਵਿਕਾਸ ਦੀ ਪੁਰਾਣੀ ਸੋਚ ਨੂੰ ਛੱਡ ਕੇ ਦੇਸ਼ ਅੱਗੇ ਵੱਧ ਰਿਹਾ ਹੈ।

ਪੜੋ ਹੋਰ ਖਬਰਾਂ: ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- ‘ਲੱਗਦਾ ਹੈ ਹੁਣ ਦੇਸ਼ ‘ਚ ਜੰਗ ਹੋਵੇਗੀ’

ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਗੁਜਰਾਤ ਦੇ ਸੀਐੱਮ ਵਿਜੇ ਰੁਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਰੇਲ ਰਾਜ ਮੰਤਰੀ ਦਰਸ਼ਨ ਜਾਰੋਦਸ਼ ਅਤੇ ਹੋਰ ਕਈ ਮੰਤਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।

-PTC News

adv-img
adv-img