ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ  

By Shanker Badra - May 24, 2021 4:05 pm

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਹ ਨਤੀਜਾ pseb.ac.in 'ਤੇ ਵੇਖਿਆ ਜਾ ਸਕਦਾ ਹੈ। ਵਿਦਿਆਰਥੀ ਭਲਕੇ ਆਪਣਾ ਨਤੀਜਾ ਦੇਖ ਸਕਣਗੇ।

PSEB 5th Result 2021 Declared : Pass Percentage at 99.76%, Result Link to be Activated Tomorrow ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆਪੰਜਵੀਂ ਜਮਾਤ ਦਾ ਨਤੀਜਾ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ 5 ਵੀਂ ਜਮਾਤ ਦੇ ਕੁੱਲ 3,14,472 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ,ਜਿਨ੍ਹਾਂ ਵਿਚੋਂ 313712 ਪ੍ਰੀਖਿਆਰਥੀ ਪਾਸ ਹੋਏ ਹਨ।

PSEB 5th Result 2021 Declared : Pass Percentage at 99.76%, Result Link to be Activated Tomorrow ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆਪੰਜਵੀਂ ਜਮਾਤ ਦਾ ਨਤੀਜਾ

ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈ ਲਈਆਂ ਗਈਆਂ ਸਨ ਤੇ ਇਨ੍ਹਾਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਨਤੀਜਾ ਐਲਾਨਿਆ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ।

PSEB 5th Result 2021 Declared : Pass Percentage at 99.76%, Result Link to be Activated Tomorrow ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਐਲਾਨਿਆਪੰਜਵੀਂ ਜਮਾਤ ਦਾ ਨਤੀਜਾ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 5 ਵੀਂ ਸ਼੍ਰੇਣੀ ਦਾ ਪਾਸ ਫ਼ੀਸਦੀ 99.76 ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਪਾਸ ਫ਼ੀਸਦੀ 99.80 ਬਣਦੀ ਹੈ ਜਦਕਿ ਲੜਕਿਆਂ ਦੀ ਪਾਸ ਫ਼ੀਸਦੀ 99.73 ਬਣਦੀ ਹੈ। ਦੱਸ ਦੇਈਏ ਕਿ ਕੁੱਝ  ਪਹਿਲਾਂ ਹੀ ਅੱਠਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ।
-PTCNews

adv-img
adv-img