Tue, Dec 23, 2025
Whatsapp

ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੂੰ ਮਿਲਿਆ 'Jewel Of Punjab’ ਐਵਾਰਡ, ਡਾ. ਮਨਮੋਹਨ ਸਿੰਘ ਨੇ ਕੀਤਾ ਸਨਮਾਨਿਤ

Reported by:  PTC News Desk  Edited by:  Jashan A -- December 21st 2019 05:13 PM -- Updated: December 21st 2019 05:17 PM
ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੂੰ ਮਿਲਿਆ 'Jewel Of Punjab’ ਐਵਾਰਡ, ਡਾ. ਮਨਮੋਹਨ ਸਿੰਘ ਨੇ ਕੀਤਾ ਸਨਮਾਨਿਤ

ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੂੰ ਮਿਲਿਆ 'Jewel Of Punjab’ ਐਵਾਰਡ, ਡਾ. ਮਨਮੋਹਨ ਸਿੰਘ ਨੇ ਕੀਤਾ ਸਨਮਾਨਿਤ

ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੂੰ ਮਿਲਿਆ 'Jewel Of Punjab’ ਐਵਾਰਡ, ਡਾ. ਮਨਮੋਹਨ ਸਿੰਘ ਨੇ ਕੀਤਾ ਸਨਮਾਨਿਤ ,ਨਵੀਂ ਦਿੱਲੀ: ਵਰਲਡ ਪੰਜਾਬੀ ਆਰਗਨਾਈਜੇਸ਼ਨ ਤੇ ਮਨੀਸ਼ ਮੀਡੀਆ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੂੰ ‘Jewel Of Punjab’ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਇਹ ਐਵਾਰਡ ਪੰਜਾਬੀ ਭਾਸ਼ਾ ਨੂੰ ਦੁਨੀਆ ਭਰ 'ਚ ਪ੍ਰਫੁੱਲਿਤ ਕਰਨ ਲਈ ਦਿੱਤਾ ਗਿਆ ਹੈ। ਇਸ ਮੌਕੇ ਰਬਿੰਦਰ ਨਾਰਾਇਣ ਨੇ ਵਰਲਡ ਪੰਜਾਬੀ ਆਰਗਨਾਈਜੇਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਇਹ ਅਵਾਰਡ ਪੀਟੀਸੀ ਨੈੱਟਵਰਕ ਵਿੱਚ ਕੰਮ ਕਰਨ ਵਾਲੇ ਹਰ ਉਸ ਮੁਲਾਜ਼ਮ ਦਾ ਹੈ, ਜਿਹੜਾ ਦਿਨ ਰਾਤ ਮਿਹਨਤ ਕਰਦਾ ਹੈ। https://www.instagram.com/p/B6UUvXzHVGh/?utm_source=ig_web_copy_link ਇਹ ਆਵਾਰਡ ਹਰ ਉਸ ਦਰਸ਼ਕ ਦਾ ਹੈ ਜਿਹੜਾ ਪੀਟੀਸੀ ਨੈੱਟਵਰਕ ਰਾਹੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਰਹਿੰਦਾ ਹੈ।ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਪ੍ਰੋਗਰਾਮ 'ਚ ਉਹਨਾਂ ਪੰਜਾਬੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿੰਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। -PTC News

Top News view more...

Latest News view more...

PTC NETWORK
PTC NETWORK