Tue, Jul 8, 2025
Whatsapp

Punjab Assembly Election 2022: BJP ਨਾਲ ਰਲ ਕੇ ਚੋਣਾਂ ਲੜਨਗੇ ਕੈਪਟਨ ਤੇ ਢੀਂਡਸਾ

Reported by:  PTC News Desk  Edited by:  Riya Bawa -- December 27th 2021 02:42 PM -- Updated: December 28th 2021 10:03 AM
Punjab Assembly Election 2022: BJP ਨਾਲ ਰਲ ਕੇ ਚੋਣਾਂ ਲੜਨਗੇ ਕੈਪਟਨ ਤੇ ਢੀਂਡਸਾ

Punjab Assembly Election 2022: BJP ਨਾਲ ਰਲ ਕੇ ਚੋਣਾਂ ਲੜਨਗੇ ਕੈਪਟਨ ਤੇ ਢੀਂਡਸਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿਚਾਲੇ ਗਠਜੋੜ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਹੁਣ ਦੋਵਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੈ। ਇਸ ਤੋਂ ਪਹਿਲਾਂ ਕੈਪਟਨ ਅਤੇ ਢੀਂਡਸਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਪੰਜਾਬ ਚੋਣਾਂ ਦਾ ਐਲਾਨ ਅਗਲੇ ਸਾਲ ਜਨਵਰੀ ਵਿੱਚ ਹੋ ਸਕਦਾ ਹੈ। ਅਜਿਹੇ 'ਚ ਸਾਂਝੇ ਤੌਰ 'ਤੇ ਚੋਣ ਲੜਨ ਲਈ ਭਾਜਪਾ, ਕੈਪਟਨ ਅਤੇ ਢੀਂਡਸਾ ਤੇਜ਼ੀ ਨਾਲ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ 'ਚ ਲੱਗੇ ਹੋਏ ਹਨ। ਮੀਟਿੰਗ ਮਗਰੋਂ ਸ਼ੇਖਾਵਤ ਨੇ ਕਿਹਾ ਕਿ ਬੀਜੇਪੀ, ਕੈਪਟਨ ਦੀ ਅਗਵਾਈ ਵਾਲੀ ਲੋਕ ਕਾਂਗਰਸ ਪਾਰਟੀ ਤੇ ਸੁਖਦੇਵ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਮਿਲ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਹਰ ਪਾਰਟੀ ਦੇ ਦੋ-ਦੋ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਜਾਏਗੀ। ਇਹ ਕਮੇਟੀ ਦਾ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਵਿੱਚ ਐਲਾਨ ਕੀਤਾ ਜਾਏਗਾ। ਤਿੰਨਾਂ ਹੀ ਪਾਰਟੀਆਂ ਦਾ ਜੁਆਇੰਟ ਮੈਨੀਫੈਸਟੋ ਹੋਵੇਗਾ। ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਇਸ ਸਵਾਲ 'ਤੇ ਗਜੇਂਦਰ ਸ਼ੇਖਾਵਤ ਨੇ ਕੁਝ ਵੀ ਨਹੀਂ ਕਿਹਾ। ਇਸ ਮੀਟਿੰਗ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੀ ਸ਼ਾਮਲ ਸੀ। ਕੈਪਟਨ, ਭਾਜਪਾ ਅਤੇ ਯੂਨਾਈਟਿਡ ਇਸ ਵਾਰ ਸੀਟਾਂ ਦੀ ਵੰਡ ਦੇ ਫਾਰਮੂਲੇ 'ਤੇ ਨਹੀਂ ਸਗੋਂ ਰਵਾਇਤੀ ਗਠਜੋੜ 'ਤੇ ਚੋਣ ਲੜ ਰਹੇ ਹਨ। ਇਸ 'ਚ ਹਰ ਸੀਟ 'ਤੇ ਇਹ ਦੇਖਿਆ ਜਾਵੇਗਾ ਕਿ ਕਿਸ ਦਾ ਉਮੀਦਵਾਰ ਜਿੱਤਣ ਦੀ ਸਥਿਤੀ 'ਚ ਹੈ। ਉਸ ਨੂੰ ਉਥੋਂ ਹੀ ਟਿਕਟ ਦਿੱਤੀ ਜਾਵੇਗੀ ਜਿਸ ਨੂੰ ਹੋਰ ਪਾਰਟੀਆਂ ਵੀ ਪੂਰਾ ਸਮਰਥਨ ਦੇਣਗੀਆਂ। ਇਸ ਵਿੱਚ ਸੀਟਾਂ ਦੀ ਗਿਣਤੀ ਨੂੰ ਨਹੀਂ ਸਗੋਂ ਜਿੱਤਣ ਦੀ ਯੋਗਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ।

Koo App
पंजाब लोक कांग्रेस के माननीय अध्यक्ष कैप्टन अमरिंदर सिंह जी तथा शिरोमणि अकाली दल ( संयुक्त ) के अध्यक्ष श्री सुखदेव सिंह ढींडसा जी के साथ आज माननीय गृहमंत्री श्री अमित शाह जी और माननीय भाजपा अध्यक्ष श्री जे.पी नड्डा जी से शिष्टाचार भेंट की। हमने आगामी पंजाब विधानसभा चुनाव के विभिन्न संदर्भों पर राय -मशविरा किया। #NawaPunjabBhajpaDeNaal - Gajendra Singh Shekhawat (@gssjodhpur) 27 Dec 2021
ਸੂਤਰਾਂ ਦੀ ਮੰਨੀਏ ਤਾਂ ਸੀਟ ਵੰਡ ਤੇ ਗਠਜੋੜ ਦੇ ਉਮੀਦਵਾਰਾਂ ਦੀਆਂ ਸੀਟਾਂ 'ਤੇ ਚਰਚਾ ਵੀ ਹੋਈ ਹੈ। ਕੁੱਲ 117 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ 70 ਤੋਂ 82 ਸੀਟਾਂ 'ਤੇ ਚੋਣ ਲੜ ਸਕਦੀ ਹੈ ਤੇ ਬਾਕੀ ਸੀਟਾਂ 'ਤੇ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਚੋਣ ਲੜਨਗੇ। -PTC News

Top News view more...

Latest News view more...

PTC NETWORK
PTC NETWORK