Mon, Apr 29, 2024
Whatsapp

ਬਟਾਲਾ ਤੋਂ ਬੀਜੇਪੀ ਵਿਧਾਇਕ ਰਹੇ ਜਗਦੀਸ਼ ਸਾਹਨੀ ਦਾ ਹੋਇਆ ਦਿਹਾਂਤ

Written by  Jagroop Kaur -- May 02nd 2021 08:42 PM
ਬਟਾਲਾ ਤੋਂ ਬੀਜੇਪੀ ਵਿਧਾਇਕ ਰਹੇ ਜਗਦੀਸ਼ ਸਾਹਨੀ ਦਾ ਹੋਇਆ ਦਿਹਾਂਤ

ਬਟਾਲਾ ਤੋਂ ਬੀਜੇਪੀ ਵਿਧਾਇਕ ਰਹੇ ਜਗਦੀਸ਼ ਸਾਹਨੀ ਦਾ ਹੋਇਆ ਦਿਹਾਂਤ

ਬਟਾਲਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਚੀਫ ਪਾਰਲੀਮੈਂਟਰੀ ਸਕੱਤਰ ਰਹੇ ਜਗਦੀਸ਼ ਸਾਹਨੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। 77 ਸਾਲ ਦੇ ਜਗਦੀਸ਼ ਸਾਹਨੀ ਨੇ ਐਤਵਾਰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਏ। ਸਾਹਨੀ ਕਾਫ਼ੀ ਸਮੇਂ ਤੋਂ ਸ਼ੂਗਰ ਦੇ ਮਰੀਜ਼ ਸੀ।Jagdish Sahni, a three-time BJP MLA from Batala, is no more, passed away Read More :ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ... ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੇ ਦੌਰਾਨ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮੂਲਰੂਪ ਤੋਂ ਪਠਾਨਕੋਟ ਦੇ ਰਹਿਣ ਵਾਲੇ ਜਗਦੀਸ਼ ਸਾਹਨੀ ਪੇਸ਼ੇ ਤੋਂ ਟਰਾਂਸਪੋਰਟਰ ਸੀ ਅਤੇ ਉਨ੍ਹਾਂ ਦੀ ਸਾਹਨੀ ਟਰਾਂਸਪੋਰਟਰ ਕੰਪਨੀ ਦੀਆਂ ਬਸਾਂ ਚੱਲਦੀਆਂ ਹਨ। 1992 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਾਹਨੀ ਨੇ ਰਾਜਨੀਤੀ ਵਿੱਚ ਕਦਮ ਰੱਖਿਆ।


Top News view more...

Latest News view more...