
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦਾ ਨਤੀਜਾ ਅੱਜ 27 ਜੂਨ ਨੂੰ 3 ਵਜੇ ਘੋਸ਼ਿਤ ਹੋਣ ਵਾਲਾ ਸੀ ਪਰ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਤੀਜਾ ਜਲਦ ਜਾਰੀ ਹੋਵੇਗਾ। ਤਾਜ਼ਾ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਹਾਲਾਂਕਿ, ਨਤੀਜੇ ਦੀਆਂ ਤਰੀਕਾਂ ਨਾਲ ਸਬੰਧਤ ਕੋਈ ਅਧਿਕਾਰਤ ਜਾਣਕਾਰੀ ਬੋਰਡ ਤੋਂ ਅਜੇ ਆਉਣੀ ਹੈ। ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਪੰਜਾਬ ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਉਹ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਨਤੀਜਾ (ਪੰਜਾਬ ਬੋਰਡ ਨਤੀਜਾ 2022) ਦੇਖ ਸਕਣਗੇ। 10ਵੀਂ ਅਤੇ 12ਵੀਂ ਬੋਰਡ ਦੇ ਵਿਦਿਆਰਥੀ ਲੰਬੇ ਸਮੇਂ ਤੋਂ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ 'ਤੇ ਵੈੱਬਸਾਈਟ ਦੀ ਜਾਂਚ ਕਰਦੇ ਰਹਿਣ।
ਇਹ ਵੀ ਪੜ੍ਹੋ: Punjab Budget 2022: ਆਪ ਦੇ ਬਜਟ 'ਚ ਔਰਤਾਂ ਦੀ 1000 ਰੁਪਏ ਵਾਲੀ ਸਕੀਮ ਹੋਈ ਗਾਇਬ
PSEB ਕਲਾਸ 10ਵੀਂ ਟਰਮ 2 ਦੀ ਪ੍ਰੀਖਿਆ 29 ਅਪ੍ਰੈਲ 2022 ਤੋਂ 19 ਮਈ 2022 ਤੱਕ ਆਯੋਜਿਤ ਕੀਤੀ ਗਈ ਸੀ ਅਤੇ PSEB ਕਲਾਸ 12ਵੀਂ ਟਰਮ 2 ਦੀ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਸੀ।
-PTC News