ਮੁੱਖ ਮੰਤਰੀ ਭਗਵੰਤ ਮਾਨ ਦੇ ਜਹਾਜ਼ 'ਚ ਆਈ ਤਕਨੀਕੀ ਦਿੱਕਤ
ਨਵੀਂ ਦਿੱਲੀ : ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਹਾਜ਼ ਉੱਡ ਨਹੀਂ ਸਕਿਆ। ਜਹਾਜ਼ ਵਿੱਚ ਆਈ ਕਿਸੇ ਤਕਨੀਕੀ ਖਰਾਬੀ ਕਾਰਨ ਪੰਜਾਬ ਆਉਣ ਦਾ ਪ੍ਰੋਗਰਾਮ ਮੁਅੱਤਲ ਹੋ ਗਿਆ ਹੈ।
ਦਿੱਲੀ ਹਵਾਈ ਅੱਡੇ ਤੋਂ ਵਾਪਸ ਆਪਣੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਲਈ ਰਵਾਨਾ ਹੋਣ ਸਮੇਂ ਜਹਾਜ਼ ਵਿੱਚ ਕੋਈ ਦਿੱਕਤ ਆ ਗਈ। ਇਸ ਕਾਰਨ ਤਕਨੀਕੀ ਮਾਹਰ ਆ ਗਏ ਅਤੇ ਤਕਨੀਕੀ ਖ਼ਰਾਬ ਲੱਭਣ ਦੀ ਚਾਰਾਜੋਈ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੌਰੇ ਉਤੇ ਗਏ ਸਨ। ਅੱਜ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪੰਜਾਬ ਵਾਪਸ ਆਉਣ ਦਾ ਪ੍ਰੋਗਰਾਮ ਸੀ। ਜੋ ਕਿ ਅਜੇ ਮੁਅੱਤਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਸੂਬੇ ਸਣੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਾਰਡਾਂ 'ਚ ਨਿਗਮ ਚੋਣਾਂ ਇਕੱਲੇ ਲੜੇਗੀ ਭਾਜਪਾ : ਗੁਪਤਾ