ਰਾਹਤ ਦੀ ਖਬਰ! ਪੰਜਾਬ 'ਚ ਸਾਹਮਣੇ ਆਏ ਕੋਰੋਨਾ ਦੇ ਸਿਰਫ 119 ਮਾਮਲੇ
ਚੰਡੀਗੜ੍ਹ: ਦੇਸ਼ ਸਣੇ ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਦਿਨੋਂ ਦਿਨ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੌਰਾਨ 5 ਮਰੀਜ਼ਾਂ ਦੀ ਜਾਨ ਗਈ ਹੈ।
ਪੜੋ ਹੋਰ ਖਬਰਾਂ: ਮੇਹੁਲ ਚੋਕਸੀ ਨੂੰ ਡੋਮੀਨੀਕਾ ਅਦਾਲਤ ਤੋਂ ਮਿਲੀ ਜ਼ਮਾਨਤ, ਇਲਾਜ ਲਈ ਐਂਟੀਗੁਆ ਜਾਣ ਦੀ ਆਗਿਆ
ਇਸੇ ਸਮੇਂ ਦੌਰਾਨ 198 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 1494 ਹੋ ਗਈ ਹੈ। ਸੂਬੇ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 33,347 ਟੈਸਟ ਕੀਤੇ ਗਏ ਤੇ ਪਾਜ਼ੇਟਿਵਿਟੀ ਦਰ 0.36 ਰਹੀ।
ਪੜੋ ਹੋਰ ਖਬਰਾਂ: ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਯੂਨੀਵਰਸਿਟੀ ‘ਚ ਵਿਸ਼ਾਲ ਧਰਨਾ
ਜ਼ਿਕਰਯੋਗ ਹੈ ਕਿ ਸੂਬੇ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 128 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਤੇ 6 ਮਰੀਜ਼ਾਂ ਦੀ ਜਾਨ ਗਈ ਸੀ।
ਪੜੋ ਹੋਰ ਖਬਰਾਂ: ਮਾਨਸੂਨ ਦੀ ਪਹਿਲੀ ਮੁਸਲਾਧਾਰ ਬਰਸਾਤ ਨੇ ਕੱਢੀ ਨਗਰ ਨਿਗਮ ਦੇ ਦਾਅਵਿਆਂ ਦੀ ਫੂਕ, ਗੁਰੂ ਨਗਰੀ 'ਚ ਖੜਾ ਹੋਇਆ ਗੋਡੇ-ਗੋਡੇ ਪਾਣੀ
-PTC News