ਪੰਜਾਬ 'ਚ ਹੋਰ ਘਟੇ ਕੋਰੋਨਾ ਵਾਇਰਸ ਦੇ ਮਾਮਲੇ, 10 ਮਰੀਜ਼ਾਂ ਦੀ ਗਈ ਜਾਨ
ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੋਰ ਘੱਟ ਗਏ ਹਨ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ ਮਹਾਮਾਰੀ ਦੇ 137 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 10 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ।
ਪੜੋ ਹੋਰ ਖਬਰਾਂ: ਪੰਜਾਬ-ਹਰਿਆਣਾ ਸਮੇਤ ਇਨ੍ਹਾਂ ਸੂਬਿਆਂ ’ਚ ਮੀਂਹ ਦੀ ਚਿਤਾਵਨੀ
ਮਿਲੀ ਜਾਣਕਾਰੀ ਮੁਤਾਬਕ ਇਸੇ ਸਮੇਂ ਦੌਰਾਨ 328 ਕੋਰੋਨਾ ਮਰੀਜ਼ ਮਹਾਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2118 ਹੋ ਗਈ ਹੈ। ਕੋਰੋਨਾ ਦੀ ਪਾਜ਼ੇਟਿਵਿਟੀ ਦਰ ਵੀ ਹੋਰ ਘੱਟ ਕੇ 0.41 ਫੀਸਦ ਹੋ ਗਈ ਹੈ। ਬੀਤੇ ਦਿਨ ਪੰਜਾਬ ਵਿਚ 33,279 ਟੈਸਟ ਹੋਏ ਸਨ।
ਪੜੋ ਹੋਰ ਖਬਰਾਂ: CBSE 10th, 12th Board Exams 2022: ਨਵੀਂ ਸਕੀਮ ਦਾ ਐਲਾਨ, ਦੋ ਵਾਰ ‘ਚ ਹੋਣਗੀਆਂ ਪ੍ਰੀਖਿਆਵਾਂ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 158 ਮਰੀਜ਼ ਸਾਹਮਣੇ ਆਏ ਸਨ ਤੇ 5 ਮਰੀਜ਼ਾਂ ਦੀ ਜਾਨ ਗਈ ਸੀ।
ਪੜੋ ਹੋਰ ਖਬਰਾਂ: SIT ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ
-PTC News