ਮੁੱਖ ਖਬਰਾਂ

Punjab Election Results 2022: ਤਾਜ਼ਾ ਰੁਝਾਨਾਂ 'ਚ ਆਮ ਆਦਮੀ ਪਾਰਟੀ ਮਾਰ ਰਹੀ ਹੈ ਬਾਜ਼ੀ

By Pardeep Singh -- March 10, 2022 11:21 am

Punjab Election Results 2022: ਪੰਜਾਬ ਵੋਟਾ ਦੀ ਗਿਣਤੀ ਜਾਰੀ ਹੈ। ਤਾਜ਼ਾ ਰੁਝਾਨਾਂ ਦੇ ਮੁਤਾਬਿਕ ਆਮ ਆਦਮੀ ਪਾਰਟੀ 89 ਸੀਟਾ ਉੱਤੇ ਅੱਗੇ ਚੱਲ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਅਤੇ ਬੀਜੇਪੀ 4 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ। ਜੇਕਰ ਤੁਸੀ ਰੁਝਾਨਾਂ ਨੂੰ ਵੇਖਦੇ ਹਾਂ ਤਾਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ। ਪੰਜਾਬ ’ਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ, ਇਸ ਦਾ ਫ਼ੈਸਲਾ ਵੀਰਵਾਰ ਸ਼ਾਮ ਤਕ ਹੋ ਜਾਵੇਗਾ। 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜਿਆਂ ਲਈ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੁਪਹਿਰ ਬਾਅਦ ਦੋ ਵਜੇ ਤਕ ਤਸਵੀਰ ਕਾਫ਼ੀ ਹੱਦ ਤਕ ਸਾਫ਼ ਹੋ ਜਾਵੇਗੀ।

ਤਾਜ਼ਾ ਰੁਝਾਨਾਂ ਦੇ ਮੁਤਾਬਿਕ ਪੰਜਾਬ ਦਾ ਨਤੀਜਾ :-

ਆਮ ਆਦਮੀ ਪਾਰਟੀ -89

ਕਾਂਗਰਸ -14

ਸ਼੍ਰੋਮਣੀ ਅਕਾਲੀ ਦਲ-9

ਬੀਜੇਪੀ-4

ਇਹ ਵੀ ਪੜ੍ਹੋ:UP election result 2022 Live Updates: ਯੂਪੀ 'ਚ ਬੀਜੇਪੀ ਤੇ ਸਪਾ ਵਿਚਾਲੇ ਜ਼ਬਰਦਸਤ ਟੱਕਰ

-PTC News

  • Share