ਪੰਜਾਬ ਸਰਕਾਰ ਹੁਣ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ SIT ਮੁਖੀ ਲਾਉਣ ਦੀ ਤਿਆਰੀ 'ਚ : ਸੂਤਰ
ਚੰਡੀਗੜ੍ਹ : ਡਰੱਗਜ਼ ਮਾਮਲੇ 'ਚ ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਲਈ ਅਧਿਕਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਏ.ਡੀ.ਜੀ.ਪੀ. ਬਿਊਰੋ ਆਫ ਇਨਵੈਸਟੀਗੇਸ਼ਨ ਐੱਸ.ਕੇ ਅਸਥਾਨਾ ਵੱਲੋਂ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਭੇਜੀ ਗਈ ਰਿਪੋਰਟ ‘ਚ ਅਜਿਹੇ ਕਈ ਵੱਡੇ ਖੁਲਾਸੇ ਹੋਏ ਹਨ।
[caption id="attachment_558041" align="aligncenter" width="804"] ਪੰਜਾਬ ਸਰਕਾਰ ਹੁਣ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ SIT ਮੁਖੀ ਲਾਉਣ ਦੀ ਤਿਆਰੀ 'ਚ : ਸੂਤਰ[/caption]
ਇਸ ਰਿਪੋਰਟ ‘ਚ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਦਾ ਕੋਈ ਅਧਾਰ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਐੱਸ.ਕੇ ਅਸਥਾਨਾ ਨੇ ਰਿਪੋਰਟ ‘ਚ ਮਾਮਲੇ ਦਾ ਹਾਈਕੋਰਟ ਦੀ ਨਿਗਰਾਨੀ ‘ਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਰਿਪੋਰਟ ‘ਚ ਈ.ਡੀ. ਵੱਲੋਂ ਪੁੱਛਗਿੱਛ ਦੇ ਬਾਵਜੂਦ ਮਜੀਠੀਆ ਖਿਲਾਫ ਕੋਈ ਸਬੂਤ ਹੱਥ ਨਾ ਲੱਗਣ ਦੀ ਵੀ ਗੱਲ ਕਹੀ ਗਈ ਹੈ। ਅਸਥਾਨਾ ਵੱਲੋਂ ਕਿਹਾ ਗਿਆ ਕੀ ਸੀਲਬੰਦ ਰਿਪੋਰਟ ਹਾਈਕੋਰਟ ‘ਚ ਪਈ ਹੋਣ ਦੇ ਬਾਵਜੂਦ ਕੇਸ ਦੀ ਮੁੜ ਜਾਂਚ ਸੰਭਵ ਹੈ ?
[caption id="attachment_558040" align="aligncenter" width="1037"]
ਪੰਜਾਬ ਸਰਕਾਰ ਹੁਣ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ SIT ਮੁਖੀ ਲਾਉਣ ਦੀ ਤਿਆਰੀ 'ਚ : ਸੂਤਰ[/caption]
ਦੱਸਣਯੋਗ ਹੈ ਕਿ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐਸਕੇ ਅਸਥਾਨਾ ਨੇ ਬੀਤੇ ਦਿਨੀਂ ਅਚਾਨਕ ਛੁੱਟੀ ਲੈ ਲਈ ਹੈ , ਜਦਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਵਜੋਂ ਨਿਯੁਕਤ ਕੀਤਾ ਸੀ ਆਖਿਰ ਅਜਿਹੀ ਕੀ ਮਜਬੂਰੀ ਹੋਈ ਕਿ ਉਨ੍ਹਾਂ ਨੇ ਛੁੱਟੀ ਲੈ ਲਈ ਹੈ। ਹਾਲਾਂਕਿ ਪਿਛਲੇ ਕਰੀਬ 3 ਮਹੀਨਿਆਂ 'ਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ 3 ਅਧਿਕਾਰੀ ਬਦਲੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵਰਿੰਦਰ ਕੁਮਾਰ ਅਤੇ ਅਰਪਿਤ ਸ਼ੁਕਲਾ ਦਾ ਤਬਾਦਲਾ ਕੀਤਾ ਜਾ ਚੁੱਕਾ ਹੈ।
[caption id="attachment_558039" align="aligncenter" width="776"]
ਪੰਜਾਬ ਸਰਕਾਰ ਹੁਣ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ SIT ਮੁਖੀ ਲਾਉਣ ਦੀ ਤਿਆਰੀ 'ਚ : ਸੂਤਰ[/caption]
ਸੂਤਰਾਂ ਅਨੁਸਾਰ ਸਰਕਾਰੀ ਦਬਾਅ ਕਾਰਨ ਕੋਈ ਵੀ ਅਧਿਕਾਰੀ ਬਿਊਰੋ ਆਫ਼ ਇਨਵੈਸਟੀਗੇਸ਼ਨ 'ਚ ਬਣੇ ਰਹਿਣ ਲਈ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਹੁਣ ਪੰਜਾਬ ਸਰਕਾਰ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ ਬਿਊਰੋ ਆਫ ਇਨਵੈਸਟੀਗੇਸ਼ਨ ਲਾਉਣ ਦੀ ਤਿਆਰੀ 'ਚ ਹੈ ,ਜਿਸ ਦੇ ਹੁਕਮ ਕਿਸੇ ਵੀ ਸਮੇਂ ਜਾਰੀ ਹੋ ਸਕਦੇ ਹਨ। ਹੁਣ ਸਵਾਲ ਇਹ ਬਣਦਾ ਹੈ ਕੀ ਵਿਰੋਧੀਆਂ ਖਿਲਾਫ ਕਾਰਵਾਈ ਲਈ ਅਧਿਕਾਰੀਆਂ ਨੂੰ ਤਰੱਕੀਆਂ ਦਾ ਲਾਲਚ ਦਿੱਤਾ ਜਾ ਰਿਹਾ ? ਕੀ ਜੋ ਬਾਕੀ ਅਧਿਕਾਰੀਆਂ ਨੇ ਨਹੀਂ ਕੀਤਾ ਉਹ ਗੌਤਮ ਚੀਮਾ ਕਰਨਗੇ?
-PTCNews
[caption id="attachment_558038" align="aligncenter" width="1023"]
ਪੰਜਾਬ ਸਰਕਾਰ ਹੁਣ IPS ਗੌਤਮ ਚੀਮਾ ਨੂੰ ਤਰੱਕੀ ਦੇ ਕੇ ਨਵਾਂ SIT ਮੁਖੀ ਲਾਉਣ ਦੀ ਤਿਆਰੀ 'ਚ : ਸੂਤਰ[/caption]