Wed, May 21, 2025
Whatsapp

ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ

Reported by:  PTC News Desk  Edited by:  Shanker Badra -- October 01st 2021 10:11 AM
ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ

ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਵੇਂ ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ 10 ਆਈ.ਪੀ.ਐਸ ਅਫ਼ਸਰਾਂ ਦੇ ਨਾਵਾਂ ਦਾ ਪੈਨਲ ਬੀਤੀ ਦੇਰ ਰਾਤ ਯੂ.ਪੀ.ਐਸ.ਸੀ (UPSC ) ਨੂੰ ਭੇਜਿਆ ਹੈ ,ਇਨ੍ਹਾਂ 'ਚੋਂ UPSC 3 ਜਣਿਆ ਦਾ ਨਾਮ ਫਾਈਨਲ ਕਰ ਭੇਜੇਗੀ। ਜਿਸ ਵਿਚੋਂ ਇਕ ਨੂੰ ਪੰਜਾਬ ਸਰਕਾਰ ਸੂਬੇ ਦਾ ਡੀਜੀਪੀ ਨਿਯੁਕਤ ਕਰ ਸਕਦੀ ਹੈ। [caption id="attachment_538309" align="aligncenter" width="276"] ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ[/caption] ਇਹਨਾਂ ਨਾਵਾਂ ਵਿਚ ਸਿਧਾਰਥ ਚਟੋਪਾਧਿਆ, ਮੌਜੂਦਾ ਡੀਜੀਪੀ ਦਿਨਕਰ ਗੁਪਤਾ, ਐਮ.ਕੇ. ਤਿਵਾੜੀ, ਵੀ.ਕੇ. ਭਾਵੜਾ, ਪ੍ਰਮੋਧ ਕੁਮਾਰ , ਰੋਹਿਤ ਚੌਧਰੀ, ਆਈ.ਪੀ.ਐਸ ਸਹੋਤਾ, ਸੰਜੀਵ ਕਾਲੜਾ, ਪਾਰਸ ਜੈਨ ਤੇ ਬੀ.ਕੇ ਉਪੱਲ ਸ਼ਾਮਲ ਹਨ। ਮੌਜੂਦਾ ਡੀਜੀਪੀ ਦਿਨਕਰ ਗੁਪਤਾ ਛੁੱਟੀ 'ਤੇ ਚਲ ਰਹੇ ਹਨ, ਜਿਸ ਕਾਰਨ ਆਈ.ਪੀ.ਐਸ ਸਹੋਤਾ ਨੂੰ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਬੀ.ਕੇ. ਉਪੱਲ ਨੇ ਵੀ ਇਕ ਮਹੀਨੇ ਦੀ ਛੁੱਟੀ ਲਈ ਹੈ, ਉਹ ਇਸ ਵੇਲੇ ਵਿਜੀਲੈਂਸ ਮੁਖੀ ਹਨ। [caption id="attachment_538308" align="aligncenter" width="300"] ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ[/caption] ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਇੱਕ ਟਵੀਟ ਕਰਕੇ IPS ਇਕਬਾਲ ਪ੍ਰੀਤ ਸਹੋਤਾ ਦੀ ਡੀਜੀਪੀ ਵਜੋਂ ਨਿਯੁਕਤੀ 'ਤੇ ਸਵਾਲ ਚੁੱਕੇ ਹਨ। ਉਹ ਇਸ ਨਿਯੁਕਤੀ ਤੋਂ ਨਿਰਾਸ਼ ਹਨ। ਇਸ ਤੋਂ ਬਾਅਦ ਤਿੰਨ ਮੈਂਬਰੀ ਕਮੇਟੀ ਬਣੀ ਗਈ ਹੈ ਅਤੇ ਵੱਡੇ ਮਸਲਿਆਂ ਨੂੰ ਲੈ ਕੇ ਹਫ਼ਤੇ 'ਚ 2 ਵਾਰ ਮਿਲਿਆ ਕਰੇਗੀ। ਮੁੱਖ ਮੰਤਰੀ ਚੰਨੀ , ਪਾਰਟੀ ਪ੍ਰਧਾਨ ਸਿੱਧੂ ਤੇ ਹਰੀਸ਼ ਚੌਧਰੀ ਕਮੇਟੀ 'ਚ ਸ਼ਾਮਲ ਹੋਣਗੇ। [caption id="attachment_538307" align="aligncenter" width="300"] ਪੰਜਾਬ ਸਰਕਾਰ ਨੇ ਨਵੇਂ DGP ਦੀ ਨਿਯੁਕਤੀ ਲਈ 10 ਨਾਵਾਂ ਦਾ ਪੈਨਲ ਦੇਰ ਰਾਤ UPSC ਨੂੰ ਭੇਜਿਆ[/caption] ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਦੇਰ ਰਾਤ ਪੈਨਲ ਭੇਜੇ ਜਾਣ ਦਾ ਇਕ ਵੱਡਾ ਕਾਰਨ ਸਿਧਾਰਥ ਚਟੋਪਾਧਿਆ ਤੇ ਰੋਹਿਤ ਚੌਧਰੀ ਦਾ ਨਾਂ ਸ਼ਾਮਲ ਕਰਨਾ ਹੈ ,ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਜਿਹੜੇ ਅਫਸਰਾਂ ਦਾ ਸੇਵਾ ਮੁਕਤ ਹੋਣ ਦਾ ਸਮਾਂ ਛੇ ਮਹੀਨੇ ਰਹਿੰਦਾ ਹੈ, ਉਹ ਨਾਂ ਨਹੀਂ ਭੇਜੇ ਜਾ ਸਕਦੇ। ਇਹਨਾਂ ਦੋਵਾਂ ਅਫਸਰਾਂ ਨੇ 31 ਮਾਰਚ ਨੂੰ ਸੇਵਾ ਮੁਕਤ ਹੋ ਜਾਣਾ ਹੈ। -PTCNews


Top News view more...

Latest News view more...

PTC NETWORK