Wed, May 1, 2024
Whatsapp

ਪੰਜਾਬ 'ਚ 19 ਮਈ ਅਤੇ ਹਰਿਆਣਾ 'ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ

Written by  Jashan A -- March 10th 2019 05:57 PM -- Updated: March 10th 2019 06:11 PM
ਪੰਜਾਬ 'ਚ 19 ਮਈ ਅਤੇ ਹਰਿਆਣਾ 'ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ

ਪੰਜਾਬ 'ਚ 19 ਮਈ ਅਤੇ ਹਰਿਆਣਾ 'ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ

ਪੰਜਾਬ 'ਚ 19 ਮਈ ਅਤੇ ਹਰਿਆਣਾ 'ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ,ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਅੱਜ ਯਾਨੀ ਕਿ ਐਤਵਾਰ ਨੂੰ ਹੋ ਗਿਆ ਹੈ। ਚੋਣ ਕਮਿਸ਼ਨ ਨੇ ਅੱਜ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਸੀ। ਦਿੱਲੀ ਦੇ ਵਿਗਿਆਨ ਭਵਨ ਵਿਚ ਹੋਈ ਇਸ ਪ੍ਰੈੱਸ ਕਾਨਫਰੰਸ ਵਿਚ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 7 ਗੇੜਾ ਲਈ 11 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਲੋਕ ਸਭਾ ਚੋਣਾਂ ਜਿੰਨਾਂ ਦੇ ਨਤੀਜ਼ੇ 23 ਮਈ ਨੂੰ ਐਲਾਨੇ ਜਾਣਗੇ। ਜਿਸ ਦੌਰਾਨ 19 ਮਈ ਨੂੰ ਪੰਜਾਬ 'ਚ ਅਤੇ 12 ਮਈ ਨੂੰ ਹਰਿਆਣਾ 'ਚ ਚੋਣਾਂ ਹੋਣਗੀਆਂ। [caption id="attachment_267548" align="aligncenter" width="300"]el ਪੰਜਾਬ 'ਚ 19 ਮਈ ਅਤੇ ਹਰਿਆਣਾ 'ਚ 12 ਮਈ ਨੂੰ ਹੋਣਗੀਆਂ ਲੋਕ ਸਭਾ ਚੋਣਾਂ, ਕੋਡ ਆਫ ਕੰਡਕਟ ਲਾਗੂ[/caption] ਚੋਣਾਂ ਨੂੰ ਲੈ ਕੇ ਦੇਸ਼ 'ਚ 10 ਲੱਖ ਪੋਲਿੰਗ ਬੂਥ ਬਣਾਏ ਜਾਣਗੇ ਅਤੇ ਵੋਟਰਾਂ ਨੂੰ ਹਰ ਮੁੱਢਲੀ ਸਹੂਲਤ ਮੁਹਈਆ ਕਰਵਾਈ ਜਾਵੇਗੀ।ਹਰੇਕ ਪੋਲਿੰਗ ਬੂਥ 'ਤੇ ਵੀਵੀਪੇਟ ਮਸ਼ੀਨ ਹੋਵੇਗੀ ਅਤੇ ਉਹਨਾਂ ਕਿਹਾ ਕਿ ਈ.ਵੀ ਐੱਮ ਮਸ਼ੀਨ 'ਤੇ ਚੋਣ ਨਿਸ਼ਾਨ ਦੇ ਨਾਲ ਉਮੀਦਵਾਰ ਦੀ ਤਸਵੀਰ ਵੀ ਲੱਗੀ ਹੋਵੇਗੀ। ਚੋਣ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 13 ਸੂਬਿਆਂ ਦੀ 97 ਸੀਟਾਂ 'ਤੇ, ਤੀਜੇ ਪੜਾਅ 'ਚ 14 ਸੂਬਿਆਂ ਦੀਆਂ 115 ਸੀਟਾਂ 'ਤੇ, ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 71 ਸੀਟਾਂ 'ਤੇ, ਪੰਜਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ, ਛੇਵੇਂ ਪੜਾਅ 'ਚ 7 ਸੂਬਿਆਂ 'ਚ 59 ਸੀਟਾਂ ਅਤੇ ਸੱਤਵੇਂ ਪੜਾਅ 8 ਸੂਬਿਆਂ 'ਚ 59 ਸੀਟਾਂ 'ਤੇ ਵੋਟਿੰਗ ਹੋਵੇਗੀ। -PTC News


Top News view more...

Latest News view more...