ਚੰਡੀਗੜ੍ਹ

ਪੰਜਾਬ ਦੀ IAS ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਨੌਕਰੀ ਛੱਡਣ ਦਾ ਲਿਆ ਫੈਸਲਾ

By Riya Bawa -- July 22, 2022 10:43 am

ਚੰਡੀਗੜ੍ਹ: ਪੰਜਾਬ ਦੀ ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ ਹੈ। ਅੰਮ੍ਰਿਤ ਕੌਰ ਗਿੱਲ ਨੇ 3 ਮਹੀਨੇ ਦਾ ਨੋਟਿਸ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਵੀ ਆਰ ਐਸ ਮੰਗ ਲਈ ਹੈ। ਸੂਤਰਾਂ ਦਾ ਕਹਿਣਾ ਹੈ ਉਨ੍ਹਾਂ ਨੇ ਵੀ ਆਰ ਐਸ ਲਈ ਮੁੱਖ ਸਕੱਤਰ ਨੂੰ ਅਪਣੀ ਅਰਜ਼ੀ ਦੇ ਦਿੱਤੀ ਹੈ।

ਅੰਮ੍ਰਿਤ ਕੌਰ ਗਿੱਲ ਇਸ ਸਮੇਂ ਐਮ ਡੀ ਪਨਸਪ ਦੇ ਅਹੁਦੇ ਤੇ ਤੈਨਾਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਕੌਰ ਗਿੱਲ ਨੇ ਪਹਿਲਾ ਵੀ ਵੀ ਆਰ ਐਸ ਲਈ ਅਪਲਾਈ ਕੀਤਾ ਸੀ ਤੇ ਫ਼ਿਰ ਅਪਣੀ ਅਰਜ਼ੀ ਵਾਪਸ ਲੈ ਲਈ ਸੀ। ਹੁਣ ਉਹਨਾਂ ਵਲੋਂ ਫ਼ਿਰ ਵੀ ਆਰ ਐਸ ਲਈ ਅਰਜੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 21,880 ਨਵੇਂ ਮਾਮਲੇ ਆਏ ਸਾਹਮਣੇ

-PTC News

  • Share