Sun, Apr 28, 2024
Whatsapp

ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ

Written by  Shanker Badra -- January 02nd 2019 09:54 AM
ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ

ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ

ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ ਤੇ ਕਈ ਜਗ੍ਹਾ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਜਿਸ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਨੇ ਬੀਤੀ ਦਿਨੀ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਮੁੜ ਪੋਲਿੰਗ ਦੇ ਹੁਕਮ ਦਿੱਤੇ ਸਨ। [caption id="attachment_235180" align="aligncenter" width="300"]Punjab Panchayat elections Punjab 8 districts 14 places Re-polling started ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ[/caption] ਅੱਜ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ, ਦਾਲੇਹ ਦੀ ਸਮੁਚੀ ਪੰਚਾਇਤ, ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੀ ਗ੍ਰਾਮ ਪੰਚਾਇਤ ਬਜੁਰਗਵਾਲਾ ਦੀ ਸਮੁੱਚੀ ਪੰਚਾਇਤ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾ ਪੈਣਗੀਆਂ ਜਦਕਿ ਫਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਇਸੇ ਬਲਾਕ ਅਧੀਨ ਆਉਦੇ ਨਾਨਕਪੁਰਾ ਪਿੰਡ ਦੇ ਮਹੁੱਲਾ ਨਾਨਕਪੁਰਾ ਵਿੱਚ ਮੁੜ ਵੋਟਾ ਪੈਣਗੀਆ। [caption id="attachment_235179" align="aligncenter" width="300"]Punjab Panchayat elections Punjab 8 districts 14 places Re-polling started ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ[/caption] ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ਦੀ ਸਮੁੱਚੀ ਗ੍ਰਾਮ ਪੰਚਾਇਤ ਲਈ ਵੋਟਾਂ ਪੈਣਗੀਆਂ।ਪਟਿਆਲਾ ਜ਼ਿਲ੍ਹੇ ਦੇ ਘਨੋਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਸਮੁੱਚੀ ਗ੍ਰਾਮ ਪੰਚਾਇਤ ਲਈ ਮੁੜ ਵਟਾ ਪੈਣਗੀਆਂ।ਜਲੰਧਰ ਦੇ ਗ੍ਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 07 ਵਿੱਚ ਮੁੜ ਵੋਟਾਂ ਪੈਣਗੀਆਂ।ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਅਤੇ ਘਟੋਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ। [caption id="attachment_235177" align="aligncenter" width="300"]Punjab Panchayat elections Punjab 8 districts 14 places Re-polling started ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਪੋਲਿੰਗ ਹੋਈ ਸ਼ੁਰੂ[/caption] ਇਸ ਦੌਰਾਨ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਹਰਸਾ ਛੀਨਾ ਅਧੀਨ ਆਉਂਦੇ ਪਿੰਡ ਲਦੇਹ ਵਿਖੇ 75 -ਨੰਬਰ ਬੂਥ 'ਤੇ 30 ਦਸੰਬਰ ਨੂੰ ਪੰਚਾਇਤੀ ਰੱਦ ਹੋਈਆਂ ਚੋਣਾਂ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਸ਼ੁਰੂ ਹੋ ਗਈਆਂ ਹਨ।ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਧਾਰੀਵਾਲ ਦੇ ਪਿੰਡ ਬਜ਼ੁਰਗਵਾਲ ਵਿਖੇ ਪੰਚਾਇਤੀ ਚੋਣਾਂ ਸੰਬੰਧੀ ਰਿਪੋਲਿੰਗ ਫਿਰ ਤੋਂ ਸ਼ੁਰੂ ਹੋਈ ਹੈ। -PTCNews


Top News view more...

Latest News view more...