Mon, Dec 16, 2024
Whatsapp

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲੁਧਿਆਣਾ ਦੇ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ View in English

Reported by:  PTC News Desk  Edited by:  Pardeep Singh -- April 24th 2022 08:31 AM
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲੁਧਿਆਣਾ ਦੇ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲੁਧਿਆਣਾ ਦੇ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ

ਲੁਧਿਆਣਾ:  ਪੰਜਾਬ ਭਰ ਵਿੱਚ ਕਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉਧਰ ਪੁਲਿਸ ਵੱਲੋਂ ਵੀ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਕਰਾਈਮ ਨੂੰ ਰੋਕਣ ਲਈ ਪੂਰੀ ਮੁਸਤੈਦੀ ਵਿਖਾ ਰਹੇ ਹਨ। ਲੁਧਿਆਣਾ ਦੇ ਪਵੀਲੀਅਨ ਮਾਲ ਵਿੱਚ ਸ਼ਾਮ ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਮਾਲ ਦੇ ਬਾਹਰ ਅਚਾਨਕ ਫ਼ਿਰੋਜ਼ਪੁਰ ਪੁਲਿਸ ਦੀ ਸੀ.ਆਈ.ਏ. ਦੀ ਟੀਮ ਨੇ ਘੇਰਾ ਪਾ ਲਿਆ।

ਜਿਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਤੋਂ ਪੁਲਿਸ ਨੇ ਸੀ.ਸੀ.ਟੀ.ਵੀ. ਦੀਆਂ ਤਸਵੀਰਾਂ  ਮੰਗੀਆਂ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇੱਥ ਵਿੱਚ 5 ਗੈਂਗਸਟਰ ਮਾਲ ਦੇ ਅੰਦਰ ਹਨ, ਜਿਨ੍ਹਾਂ ਦਾ ਪਿੱਛਾ ਪੁਲਿਸ ਫ਼ਿਰੋਜ਼ਪੁਰ ਤੋਂ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੀ ਸ਼ਨਾਖਤ ਸੀ.ਸੀ.ਟੀ.ਵੀ. ਵਿੱਚ ਹੋ ਚੁੱਕੀ ਹੈ। ਫ਼ਿਰੋਜ਼ਪੁਰ ਪੁਲਿਸ ਨੇ ਲੁਧਿਆਣਾ ਦੇ ਪੈਵੇਲੀਅਨ ਮਾਲ ਦੀ ਪਾਰਕਿੰਗ ਤੋਂ ਖਤਰਨਾਕ ਸ਼ਿਸ਼ੂ ਗਿਰੋਹ ਦੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।


ਪੁਲਿਸ ਨੇ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ 5 ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਪਰ ਇੱਕ ਗੈਂਗਸਟਰ ਮੌਕੇ ਤੋਂ ਭੱਜਣ ‘ਚ ਕਾਮਯਾਬ ਰਿਹਾ। ਪੁਲਿਸ ਨੇ ਉਸ ਗੱਡੀ ਨੂੰ ਵੀ ਬਰਾਮਦ ਕਰ ਲਿਆ ਹੈ ਜਿਸ ਗੱਡੀ ਵਿੱਚ ਇਹ ਮੁਲਜ਼ਮ ਇੱਥੇ ਆਏ ਸਨ। ਇਸ ਘਟਨਾ ਬਾਰੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਦੁਪਹਿਰ ਢਾਈ ਵਜੇ ਦੇ ਕਰੀਬ ਗੈਂਗਸਟਰ ਮਾਲ ਵਿੱਚ ਦਾਖ਼ਲ ਹੋਏ ਸਨ।

ਉਨ੍ਹਾਂ ਕਿਹਾ ਕਿ ਮਾਲ ਪਬਲਿਕ ਪਲੇਸ ਹੈ ਇਸ ਕਰਕੇ ਉਨ੍ਹਾਂ ਨੂੰ ਇਸ ਬਾਰੇ ਇਲਮ ਹੀ ਨਹੀਂ ਸੀ। ਉਨ੍ਹਾਂ ਨੇ ਮਾਲ ਵਿੱਚ ਫਿਲਮ ਦੇਖੀ ਅਤੇ ਕਾਫ਼ੀ ਦੇਰ ਤੱਕ ਪੁਲਿਸ ਤੋਂ ਛੁਪੇ ਰਹਿਣ ਲਈ ਉਹ ਮਾਲ ਦੇ ਅੰਦਰ ਘੁੰਮਦੇ ਰਹੇ, ਪਰ ਪੁਲਿਸ ਨੇ ਜਦੋਂ ਸੀਸੀਟੀਵੀ ਚੈੱਕ ਕੀਤੀ ਅਤੇ ਗੈਂਗਸਟਰਾਂ ਦੀ ਸ਼ਨਾਖਤ ਕੀਤੀ। ਪੁਲਿਸ ਵੱਲੋਂ ਇਨ੍ਹਾਂ ਨੂੰ  ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ:ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 2,527 ਨਵੇਂ ਕੇਸ -PTC News

Top News view more...

Latest News view more...

PTC NETWORK