Mon, Apr 29, 2024
Whatsapp

ਕਾਂਸਟੇਬਲ ਪਤੀ ਨੇ ਪਤਨੀ ਨਾਲ ਜਾਨਵਰਾਂ ਵਾਂਗ ਕੀਤੀ ਕੁੱਟਮਾਰ, ਵਾਲ ਕੱਟ ਕੇ ਤੇ ਮੂੰਹ ਕਾਲਾ ਕਰ ਪਿੰਡ 'ਚ ਘੁਮਾਇਆ

Written by  Shanker Badra -- February 06th 2020 05:17 PM
ਕਾਂਸਟੇਬਲ ਪਤੀ ਨੇ ਪਤਨੀ ਨਾਲ ਜਾਨਵਰਾਂ ਵਾਂਗ ਕੀਤੀ ਕੁੱਟਮਾਰ, ਵਾਲ ਕੱਟ ਕੇ ਤੇ ਮੂੰਹ ਕਾਲਾ ਕਰ ਪਿੰਡ 'ਚ ਘੁਮਾਇਆ

ਕਾਂਸਟੇਬਲ ਪਤੀ ਨੇ ਪਤਨੀ ਨਾਲ ਜਾਨਵਰਾਂ ਵਾਂਗ ਕੀਤੀ ਕੁੱਟਮਾਰ, ਵਾਲ ਕੱਟ ਕੇ ਤੇ ਮੂੰਹ ਕਾਲਾ ਕਰ ਪਿੰਡ 'ਚ ਘੁਮਾਇਆ

ਕਾਂਸਟੇਬਲ ਪਤੀ ਨੇ ਪਤਨੀ ਨਾਲ ਜਾਨਵਰਾਂ ਵਾਂਗ ਕੀਤੀ ਕੁੱਟਮਾਰ, ਵਾਲ ਕੱਟ ਕੇ ਤੇ ਮੂੰਹ ਕਾਲਾ ਕਰ ਪਿੰਡ 'ਚ ਘੁਮਾਇਆ:ਮੋਗਾ : ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮਾਂ ਦਾ ਰਵੱਈਆ ਘਰ ਵਿੱਚ ਵੀ ਕੁੱਝ ਚੰਗਾ ਨਹੀਂ ਹੁੰਦਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੁਰਾ ਵਿਵਹਾਰ ਕਰਦੇ ਹਨ। ਅਜਿਹਾ ਹੀ ਕੁੱਝ ਮੋਗਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਪੁਲਿਸ ਕਾਂਸਟੇਬਲ ਪਤੀ ਵੱਲੋਂ ਕਰੀਬੀ ਰਿਸ਼ਤੇਦਾਰ ਲੜਕੀ ਨੂੰ ਸੌਂਕਣ ਬਣਾ ਕੇ ਘਰ 'ਚ ਲਿਆਉਣ ਦਾ ਪਤਨੀ ਵੱਲੋਂ ਵਿਰੋਧ ਕਰਨ 'ਤੇ ਪਤੀ ਨੇ ਆਪਣੀ ਪਤਨੀ ਨਾਲ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਕੌਰ ਵਾਸੀ ਗਰਬੀ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਕਾਂਸਟੇਬਲ ਇੰਦਰਜੀਤ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਦੋ ਸਾਲ ਬਾਅਦ ਹੀ ਉਸ ਦਾ ਪਤੀ ਉਸ ਉੱਪਰ ਅੱਤਿਆਚਾਰ ਕਰਨ ਲੱਗ ਪਿਆ ਸੀ ਅਤੇ ਉਹ ਪਿਛਲੇ 15 ਸਾਲਾਂ ਤੋਂ ਆਪਣੇ ਪਤੀ ਦਾ ਜ਼ੁਲਮ ਸਹਿਣ ਕਰਦੀ ਆ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਕਰੀਬੀ ਰਿਸ਼ੇਤਦਾਰ ਲੜਕੀ ਨਾਲ ਨਾਜਾਇਜ਼ ਸਬੰਧ ਹਨ। ਜਿਸ ਕਰਕੇ ਕਾਂਸਟੇਬਲ ਇੰਦਰਜੀਤ ਸਿੰਘ ਨੇ ਉਕਤ ਲੜਕੀ ਦੀ ਤਿੰਨ ਵਾਰ ਮੰਗਣੀ ਤੁੜਵਾ ਦਿੱਤੀ ਕਿਉਂਕਿ ਉਹ ਖੁਦ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਨੇ ਤਸ਼ੱਦਦ ਤੋਂ ਦੁਖੀ ਹੋ ਕੇ 26 ਦਸੰਬਰ 2014 ਨੂੰ ਪਤੀ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਕਾਂਸਟੇਬਲ ਪਤੀ ਨੇ ਮਾਮਲਾ ਰਫਾ-ਦਫਾ ਕਰਵਾ ਦਿੱਤਾ। ਇਨ੍ਹਾਂ ਹੀ ਨਹੀਂ ਪਿਛਲੇ ਸਾਲ 29 ਦਸੰਬਰ ਨੂੰ ਪਤੀ ਨੇ ਉਸ ਦੇ ਵਾਲ ਕੱਟ ਦਿੱਤੇ ਅਤੇ ਮੂੰਹ ਕਾਲਾ ਕਰ ਕੇ ਪਿੰਡ 'ਚ ਘੁੰਮਾਇਆ ਸੀ। ਇਸ ਦੌਰਾਨ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ। ਜਦੋਂ ਇਹ ਮਾਮਲਾਥਾਣਾ ਸਦਰ ਪੁੱਜਿਆ ਤਾਂ ਪਿੰਡ ਦੇ ਇਕ ਵਿਅਕਤੀ ਨੇ ਉਥੇ ਸਮਝੌਤਾ ਕਰਵਾ ਕੇ ਮਾਮਲਾ ਦਬਾਅ ਦਿੱਤਾ। ਜਦੋਂ ਪਤੀ ਨੇ ਉਸ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ ਤਾਂ 23 ਜਨਵਰੀ ਨੂੰ ਬੱਚਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਨੂੰ ਮੁਕਤ ਕਰਵਾਇਆ ਅਤੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਸਸਪੈਂਡ ਕਰ ਦਿੱਤਾ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ। -PTCNews


Top News view more...

Latest News view more...