ਮੁੱਖ ਖਬਰਾਂ

ਪੰਜਾਬ ਪੁਲਿਸ ਨੇ ਸਾਰੇ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ ਕੀਤੀ

By Jasmeet Singh -- June 07, 2022 9:42 pm -- Updated:June 07, 2022 9:44 pm

ਚੰਡੀਗੜ੍ਹ, 7 ਜੂਨ: ਪੁਲਿਸ ਨੇ ਮੰਗਲਵਾਰ ਨੂੰ ਸਾਰੇ 424 ਵੀਆਈਪੀਜ਼ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ। ਸੁਰੱਖਿਆ ਤੋਂ ਹਟਾਏ ਗਏ ਸਾਰੇ ਕਰਮਚਾਰੀ ਅੱਜ ਸ਼ਾਮ ਤੱਕ ਇਨ੍ਹਾਂ ਵੀਆਈਪੀਜ਼ ਦੀ ਸੁਰੱਖਿਆ 'ਤੇ ਵਾਪਸ ਸ਼ਾਮਲ ਹੋ ਜਾਣਗੇ।

ਇਹ ਵੀ ਪੜ੍ਹੋ: ਜੇਲ੍ਹ ’ਚ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ: ਅਕਾਲੀ ਦਲ

ਪੁਲਿਸ ਵੱਲੋਂ ਜਾਰੀ ਪੱਤਰ ਮੁਤਾਬਕ ਸੁਰੱਖਿਆ ਕਰਮੀਆਂ ਨੂੰ ਪਹਿਲਾਂ 6 ਜੂਨ ਨੂੰ ਘੱਲੂਘਾਰਾ ਹਫ਼ਤੇ ਦੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੁਰੱਖਿਆ ਡਿਊਟੀ 'ਤੇ ਵਾਪਸ ਜਾਣ ਦੇ ਆਦੇਸ਼ ਦਿੱਤੇ ਗਏ ਸਨ।

 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਸਾਰਿਆਂ ਦੀ ਸੁਰੱਖਿਆ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਗਾਇਕ ਸਿੱਧੂ ਮੂਸੇਵਾਲਾ ਦੀ ਸਨਸਨੀਖੇਜ਼ ਹੱਤਿਆ ਦੇ ਇੱਕ ਦਿਨ ਬਾਅਦ ਸੁਰੱਖਿਆ ਵਾਪਸ ਲੈਣ/ਛਾਂਟਣਾ ਇੱਕ ਵੱਡਾ ਮੁੱਦਾ ਬਣ ਗਿਆ ਸੀ।

ਇਹ ਵੀ ਪੜ੍ਹੋ: ਅਜਨਾਲਾ ਦੀ ਬੱਤੀ ਗੁੱਲ, ਲੋਕ ਪਰੇਸ਼ਾਨ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਘੇਰੇ ਨੂੰ ਚਾਰ ਤੋਂ ਦੋ ਗਾਰਡਾਂ ਤੱਕ ਘਟਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਹ ਹੁਕਮ 28 ਤਾਰੀਕ ਨੂੰ ਪ੍ਰੀਤ ਕੀਤੇ ਗਏ ਸਨ ਅਤੇ 29 ਮਈ ਨੂੰ ਮੂਸਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ।

-PTC News

  • Share