Tue, Dec 23, 2025
Whatsapp

ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਬਾਰਿਸ਼ ਸ਼ੁਰੂ, ਕਈ ਥਾਈਂ ਬੱਤੀ ਗੁੱਲ

Reported by:  PTC News Desk  Edited by:  Jashan A -- June 03rd 2019 10:24 PM -- Updated: June 03rd 2019 10:25 PM
ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਬਾਰਿਸ਼ ਸ਼ੁਰੂ, ਕਈ ਥਾਈਂ ਬੱਤੀ ਗੁੱਲ

ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਬਾਰਿਸ਼ ਸ਼ੁਰੂ, ਕਈ ਥਾਈਂ ਬੱਤੀ ਗੁੱਲ

ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ, ਤੇਜ਼ ਹਨ੍ਹੇਰੀ ਤੇ ਬਾਰਿਸ਼ ਸ਼ੁਰੂ, ਕਈ ਥਾਈਂ ਬੱਤੀ ਗੁੱਲ,ਜਲੰਧਰ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਅੱਜ ਨਜਾਤ ਮਿਲਦੀ ਨਜ਼ਰ ਆ ਰਹੀ ਹੈ। ਦਰਅਸਲ, ਪੰਜਾਬ 'ਚ ਕਈ ਥਾਈਂ ਤੇਜ਼ ਹਨ੍ਹੇਰੀ ਅਤੇ ਮੀਂਹ ਆ ਰਿਹਾ ਹੈ। ਜਿਸ ਕਾਰਨ ਮੌਸਮ ਠੰਡਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਜਿਥੇ ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਤੇਜ਼ ਹਨੇਰੀ ਤੋਂ ਬਾਅਦ ਹਲਕੀ ਬਾਰਿਸ਼ ਹੋਈ, ਉਥੇ ਹੀ ਜਲੰਧਰ 'ਚ ਤੇਜ਼ ਤੂਫ਼ਾਨ ਸ਼ੁਰੂ ਹੋ ਗਿਆ ਹੈ। ਹੋਰ ਪੜ੍ਹੋ:ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ ਤੇਜ਼ ਤੂਫ਼ਾਨ ਕਾਰਨ ਜਲੰਧਰ 'ਚ ਬੱਤੀ ਗੁੱਲ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਲੂ ਨੇ ਕਰਫਿਊ ਵਰਗਾ ਮਾਹੌਲ ਬਣਾ ਦਿੱਤਾ ਸੀ। ਗਰਮੀ ਕਾਰਨ ਪਾਰਾ 46 ਤੋਂ ਪਾਰ ਹੋ ਗਿਆ ਸੀ ਅਤੇ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਸਨ। -PTC News


Top News view more...

Latest News view more...

PTC NETWORK
PTC NETWORK