Sun, Apr 28, 2024
Whatsapp

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤਾਂ ਦੀ ਗਿਣਤੀ ਹੋਈ 1946

Written by  Shanker Badra -- May 16th 2020 07:08 PM
ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤਾਂ ਦੀ ਗਿਣਤੀ ਹੋਈ 1946

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤਾਂ ਦੀ ਗਿਣਤੀ ਹੋਈ 1946

ਪੰਜਾਬ 'ਚ 24 ਘੰਟਿਆਂ 'ਚ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤਾਂ ਦੀ ਗਿਣਤੀ ਹੋਈ 1946:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1946 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 24 ਘੰਟਿਆਂ 'ਚ ਅੱਜ ਕੋਰੋਨਾ ਦੇ ਸਿਰਫ਼ 14 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ 'ਚੋਂ ਲੁਧਿਆਣਾ ਤੋਂ 3 , ਕਪੂਰਥਲਾ ਤੋਂ  5, ਰੋਪੜ ਤੋਂ 01 , ਫ਼ਰੀਦਕੋਟ ਤੋਂ 03 ,ਜਲੰਧਰ ਤੋਂ 02 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ 950 ਕੋਰੋਨਾ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਡਿਸਚਾਰਜ ਕੀਤਾ ਗਿਆ ਹੈ। ਪੰਜਾਬ ਵਿੱਚ ਕੋਰੋਨਾ ਨੇ 32 ਜਾਨਾਂ ਲਈਆਂ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1946 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 301 , ਜਲੰਧਰ – 207, ਤਰਨ ਤਾਰਨ - 154 , ਲੁਧਿਆਣਾ – 139, ਗੁਰਦਾਸਪੁਰ - 122 , ਨਵਾਂਸ਼ਹਿਰ – 103 , ਮੋਹਾਲੀ - 102 , ਪਟਿਆਲਾ – 100 , ਹੁਸ਼ਿਆਰਪੁਰ – 92 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 65 , ਮੋਗਾ – 59 , ਰੋਪੜ ਤੋਂ 60 , ਫਤਿਹਗੜ੍ਹ ਸਾਹਿਬ – 56 ,ਫਰੀਦਕੋਟ – 55 , ਫਿਰੋਜ਼ਪੁਰ - 44 , ਫਾਜ਼ਿਲਕਾ - 44 , ਬਠਿੰਡਾ - 41 , ਮਾਨਸਾ - 32 , ਪਠਾਨਕੋਟ – 29 , ਕਪੂਰਥਲਾ – 32 , ਬਰਨਾਲਾ - 21 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 32 ਮੌਤਾਂ ਹੋ ਚੁੱਕੀਆਂ ਹਨ ਅਤੇ 1257 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...