ਹੋਰ ਖਬਰਾਂ

ਜਦੋਂ ਬੱਬੂ ਮਾਨ ਨੇ ਨੌਜਵਾਨ ਦੇ ਜੜਿਆ ਥੱਪੜ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਈ ਵੀਡੀਓ

By Jashan A -- November 05, 2019 3:46 pm -- Updated:November 05, 2019 3:49 pm

ਜਦੋਂ ਬੱਬੂ ਮਾਨ ਨੇ ਨੌਜਵਾਨ ਦੇ ਜੜਿਆ ਥੱਪੜ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਈ ਵੀਡੀਓ,ਸੋਸ਼ਲ ਮੀਡੀਆ 'ਤੇ ਆਏ ਦਿਨ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਕੁਝ ਅਜਿਹੀਆਂ ਵੀਡੀਓਜ਼ ਵੀ ਹੁੰਦੀਆਂ ਹਨ, ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਹਨ।

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬੀ ਗਾਇਕ ਬੱਬੂ ਮਾਨ 'ਤੇ ਉਹਨਾਂ ਪ੍ਰਸ਼ੰਸਕਾਂ ਦੀ ਭੀੜ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਹੜ੍ਹ ਦੀ ਮਾਰ ਹੇਠ ਆਏ ਪਰਿਵਾਰ ਲਈ ਮਸੀਹਾ ਬਣੇ ਬੱਬੂ ਮਾਨ, 2 ਅੰਨ੍ਹੇ ਭਰਾਵਾਂ ਦੇ ਇਲਾਜ ਦਾ ਚੁੱਕਿਆ ਖਰਚਾ

ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਪ੍ਰਸ਼ੰਸਕ ਹਰ ਪਾਸਿਓਂ ਬੱਬੂ ਮਾਨ ਦੀ ਇਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ।ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਬੱਬੂ ਮਾਨ ਗੁੱਸੇ 'ਚ ਬੌਖਲਾ ਜਾਂਦੇ ਹਨ ਤੇ ਇੱਕ ਨੌਜਵਾਨ ਦੇ ਥੱਪੜ ਤੱਕ ਮਾਰ ਦਿੰਦੇ ਹਨ।

https://www.instagram.com/p/B4eZYlVpl1Z/?utm_source=ig_web_copy_link

ਦਰਅਸਲ, ਫੈਨਜ਼ ਦੀ ਭੀੜ 'ਚ ਘਿਰੇ ਹੋਣ ਕਾਰਨ ਨੌਜਵਾਨ ਨੇ ਬੱਬੂ ਮਾਨ ਦੇ ਵਾਲ ਖਿੱਚ ਦਿੱਤੇ ਸਨ, ਜਿਸ ਕਾਰਨ ਬੱਬੂ ਮਾਨ ਨੇ ਗੁੱਸੇ 'ਚ ਆ ਕੇ ਉਸ ਨੂੰ ਥੱਪੜ ਮਾਰ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ ਪਰ ਇਹ ਵੀਡੀਓ ਕਦੋਂ ਦਾ ਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ। ਬੱਬੂ ਮਾਨ ਦੇ ਪ੍ਰਸ਼ੰਸਕ ਇਸ ਵੀਡੀਓ ‘ਤੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਹਨ।

-PTC News

  • Share