ਹੜ੍ਹ ਦੀ ਮਾਰ ਹੇਠ ਆਏ ਪਰਿਵਾਰ ਲਈ ਮਸੀਹਾ ਬਣੇ ਬੱਬੂ ਮਾਨ, 2 ਅੰਨ੍ਹੇ ਭਰਾਵਾਂ ਦੇ ਇਲਾਜ ਦਾ ਚੁੱਕਿਆ ਖਰਚਾ

Babbu Maan

ਹੜ੍ਹ ਦੀ ਮਾਰ ਹੇਠ ਆਏ ਪਰਿਵਾਰ ਲਈ ਮਸੀਹਾ ਬਣੇ ਬੱਬੂ ਮਾਨ, 2 ਅੰਨ੍ਹੇ ਭਰਾਵਾਂ ਦੇ ਇਲਾਜ ਦਾ ਚੁੱਕਿਆ ਖਰਚਾ,ਰੋਪੜ: ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਆਏ ਹੜ੍ਹ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ। ਜਿਸ ਦਾ ਸਭ ਤੋਂ ਜ਼ਿਆਦਾ ਅਸਰ ਰੂਪਨਗਰ ‘ਚ ਦੇਖਣ ਨੂੰ ਮਿਲਿਆ। ਹੜ੍ਹ ਦੌਰਾਨ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ, ਜਿਸ ’ਚ ਇਕ ਵਿਧਵਾ ਮਹਿਲਾ ਆਪਣੇ ਦੋ ਬੱਚਿਆਂ ਨਾਲ ਮਦਦ ਦੀ ਗੁਹਾਰ ਲਗਾ ਰਹੀ ਸੀ।

ਅਸਲ ’ਚ ਵਿਧਵਾ ਮਹਿਲਾ ਦੇ ਦੋਵੇਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਕੁਦਰਤ ਨੇ ਪਹਿਲਾਂ ਹੀ ਖੋਹ ਕੇ ਉਨ੍ਹਾਂ ’ਤੇ ਬਹੁਤ ਵੱਡਾ ਕਹਿਰ ਢਾਹਿਆ ਤੇ ਹੜ੍ਹ ਦੀ ਮਾਰ ਹੇਠ ਇੱਕ ਵਾਰ ਫਿਰ ਇਹ ਪਰਿਵਾਰ ਆ ਗਿਆ। ਜਿਸ ਦੌਰਾਨ ਔਰਤ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ।

ਹੋਰ ਪੜ੍ਹੋ: ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ

ਜਿਵੇਂ ਹੀ ਇਹ ਵੀਡੀਓ ਪੰਜਾਬੀ ਗਾਇਕ ਬੱਬੂ ਮਾਨ ਕੋਲ ਪਹੁੰਚੀ ਤਾਂ ਉਹ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਏ ਤੇ ਵਿਧਵਾ ਮਹਿਲਾ ਦੇ ਦੋ ਅੰਨ੍ਹੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ ਹੈ।

Babbu Maanਇਹਨਾਂ ਬੱਚਿਆਂ ਦੀ ਮਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆ ਦੱਸਿਆ ਕਿ ‘ਪੰਜਾਬੀ ਗਾਇਕ ਬੱਬੂ ਮਾਨ ਆਪਣੀ ਟੀਮ ਨਾਲ ਮੇਰੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।’’

Babbu Maanਇਥੇ ਇਹ ਵੀ ਦੱਸ ਦਈਏ ਕਿ ਹੜ੍ਹ ਦੀ ਮਾਰ ਹੇਠ ਆਇਆ ਰੂਪਨਗਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਲੋਕਾਂ ਦੇ ਘਰਾਂ ‘ਚ ਪਾਣੀ ਵੜਨ ਕਾਰਨ ਲੋਕਾਂ ਦਾ ਸਾਰਾ ਸਮਾਨ ਤਬਾਹ ਹੋ ਗਿਆ। ਉਥੇ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ।

-PTC News