ਮੁੱਖ ਖਬਰਾਂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਅੰਮ੍ਰਿਤਸਰ 'ਚ ਅੱਧੀ ਰਾਤੀ ਵੱਡੀ ਕਾਰਵਾਈ, 18 ਵਾਹਨਾਂ ਦੇ ਕੀਤੇ ਚਲਾਨ

By Jasmeet Singh -- May 28, 2022 12:18 pm -- Updated:May 28, 2022 12:20 pm

ਅੰਮ੍ਰਿਤਸਰ, 27 ਮਈ: ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਧੀ ਰਾਤ ਨੂੰ ਚੈਕਿੰਗ ਮੁਹਿੰਮ ਵਿੱਢੀ ਗਈ ਸੀ ਜਿਸ ਦੌਰਾਨ ਨਿਯਮਾਂ ਦੀ ਪਾਲਨਾ ਨਾ ਕਰਨ ਵਾਲੇ ਟਰੱਕਾਂ ਅਤੇ ਬੱਸਾਂ ਸਮੇਤ ਕਰੀਬ 18 ਵਾਹਨਾਂ ਦੇ ਚਲਾਨ ਕੀਤੇ ਗਏ।


ਇਹ ਵੀ ਪੜ੍ਹੋ: ਲੁਧਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਦਾ ਮਹਾਮੰਥਨ, ਟਿਕੈਤ ਵੀ ਹੋਣਗੇ ਸ਼ਾਮਿਲ

ਭੁੱਲਰ ਵੱਲੋਂ ਅੱਧੀ ਰਾਤੀ ਖੇਤਰੀ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਦੇ ਸਟਾਫ਼ ਨੂੰ ਇਕੱਤਰ ਕਰ ਕੇ ਅੰਮ੍ਰਿਤਸਰ-ਜਲੰਧਰ ਜੀ.ਟੀ ਰੋਡ ਅਤੇ ਵੱਲਾ ਬਾਈਪਾਸ 'ਤੇ ਨਾਕੇ ਲਗਾ ਕੇ ਵਾਹਨਾਂ ਦੀ ਅਚਨਚੇਤ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਅਚਨਚੇਤ ਨਿਰੀਖਣ ਦੌਰਾਨ ਉਨ੍ਹਾਂ ਟੈਕਸ, ਵਜ਼ਨ, ਦਸਤਾਵੇਜ਼ਾਂ ਆਦਿ ਹੋਰ ਸੁਰੱਖਿਆ ਪ੍ਰਬੰਧਾਂ ਦੀ ਵੀ ਜਾਂਚ ਕੀਤੀ।

18 vehicles challaned during midnight inspection

28 ਮਈ ਦੀ ਦਰਮਿਆਨੀ ਰਾਤ ਤਕਰੀਬਨ 1 ਵਜੇ ਲਗਾਏ ਗਏ ਇਸ ਨਾਕੇ ਦੌਰਾਨ ਟਰੱਕਾਂ ਅਤੇ ਬੱਸਾਂ ਸਮੇਤ 18 ਵਾਹਨਾਂ ਦੇ ਚਲਾਨ ਕੀਤੇ ਗਏ। ਲਾਲਜੀਤ ਭੁੱਲਰ ਨੇ ਕਿਹਾ ਕਿ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਵਰਤੀ ਜਾਂਦੀ ਤੂੜੀ ਦਾ ਇਸਤੇਮਾਲ ਮਿੱਲਾਂ ਤੇ ਇੱਟਾਂ ਦੇ ਭੱਠਿਆਂ ਚ ਕੀਤਾ ਜਾ ਰਿਹਾ ਜੋ ਨਿਯਮਾਂ ਦੇ ਉਲਟ ਹੈ। ਇਹੋ ਕਾਰਨ ਹੈ ਕਿ ਤੂੜੀ ਦੀ ਘਾਟ ਇਸ ਹੱਦ ਤਕ ਹੋ ਚੁੱਕੀ ਹੈ ਕਿ ਤੂੜੀ 1000 ਤੋਂ 1200 ਰੁਪਏ ਪ੍ਰਤੀ ਕੁਇੰਟਲ ਤਕ ਵਿਕ ਰਹੀ ਹੈ।

ਇਹ ਵੀ ਪੜ੍ਹੋ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸਮੇਤ 424 ਵਿਅਕਤੀਆਂ ਦੀ ਸੁਰੱਖਿਆ ਲਈ ਵਾਪਸ

18 vehicles challaned during midnight inspection

ਉਨ੍ਹਾਂ ਦੱਸਿਆ ਕਿ ਇਸ ਪੜਤਾਲ ਵਿਚ 18 ਵਾਹਨ, ਜਿਸ ਵਿਚ ਟਰੱਕ ਅਤੇ ਬੱਸਾਂ ਸ਼ਾਮਿਲ ਹਨ, ਦੇ ਚਲਾਨ ਕੀਤੇ ਗਏ। ਉਨਾਂ ਕਿਹਾ ਕਿ ਇਨ੍ਹਾਂ ਵਾਹਨਾਂ ਵਿਚੋਂ ਕਈ ਓਵਰਲੋਡ ਸਨ ਅਤੇ ਕਈ ਤੂੜੀ ਵਾਲੇ ਟਰੱਕ, ਜੋ ਕਿ ਨਿਯਮਾਂ ਦੇ ਉਲਟ ਜਾ ਕੇ ਵੱਧ ਖਿਲਾਰ ਨਾਲ ਲੱਦੇ ਸਨ।

-PTC News

  • Share