ਕੈਪ੍ਟਨ ਸਰਕਾਰ ਖਿਲਾਫ ਪੰਜਾਬ-ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਵੱਲੋਂ ਵਿਸ਼ਾਲ ਰੈਲੀ ਕੱਢਣ ਦਾ ਕੀਤਾ ਐਲਾਨ
ਪੰਜਾਬ ਦੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵਿਰੁੱਧ ਮੁੜ ਖੋਲ੍ਹਿਆ ਮੋਰਚਾ , ਤਹਿਤ ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਨੇ 12 ਫਰਵਰੀ ਨੂੰ ਮੁਹਾਲੀ ਵਿਖੇ ਸੂਬਾਈ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਉਪਰੰਤ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਜਾਵੇਗਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਾਂਗ ਵਿਸ਼ਾਲ ਮੁਲਾਜ਼ਮ ਏਕਤਾ ਉਸਾਰਨ ਦੀ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਦੇ ਲਈ ਫਰੰਟ ਦੇ 4 ਹੋਰ ਕਨਵੀਨਰ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਪਰਵਿੰਦਰ ਖੰਗੂੜਾ, ਦਵਿੰਦਰ ਬੈਨੀਪਾਲ, ਸੁਖਜੀਤ ਸਿੰਘ ਅਤੇ ਜਸਵੀਰ ਤਲਵਾੜਾ ਨਵੇਂ ਕਨਵੀਨਰ ਵੱਜੋਂ ਚੁਣੇ ਗਏ ਹਨ |
ਪੜ੍ਹੋ ਹੋਰ ਖ਼ਬਰਾਂ : ਸੰਗਰੂਰ -ਪਟਿਆਲਾ ਰੋਡ ‘ਤੇ ਅੱਜ ਸਵੇਰੇ ਵਾਪਰਿਆ ਭਿਆਨਕ ਸੜਕ ਹਾਦਸਾ , ਕਈ ਜ਼ਖਮੀ
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਹੱਕ ‘ਚ ਡਟਣ ਵਾਲੀ ਗ੍ਰੇਟਾ ਥਰਨਬਰਗ ਖਿਲਾਫ਼ FIR ਦਰਜ
ਕਿਸਾਨ ਜੱਥੇਬੰਦੀਆਂ ਦੀ ਪੂਰਣ ਤੌਰ ਤੇ ਹਿਮਾਇਤ ਕਰਨ ਲਈ ਸਾਂਝੇ ਫਰੰਟ ਵਲੋਂ ਆਪਣੇ ਸਾਰੇ ਸੰਘਰਸ਼ ਮੁਲਤਵੀ ਕਰ ਦਿੱਤੇ ਸਨ ਅਤੇ ਸੂਬੇ ਅਤੇ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਵਿੱਚ ਲਗਾਤਾਰ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ। ਹੁਣ ਸੂਬੇ ਦੀ ਕੈਪਟਨ ਸਰਕਾਰ ਵਲੋਂ ਵੀ ਮੁਲਾਜ਼ਮ ਅਤੇ ਪੈਨਸ਼ਨਰ ਦੋਖੀ ਨੀਤੀਆਂ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਜਿਸ ਨੂੰ ਮੋੜਾ ਦੇਣ ਲਈ ਸਾਂਝੇ ਫਰੰਟ ਵਲੋਂ ਕਿਸਾਨੀ ਸੰਘਰਸ਼ ਦੇ ਸਮਰਥਨ ਦੇ ਨਾਲ-ਨਾਲ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਵੀ ਸੂਬਾ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।