#PunjabCurfew: ਜਲੰਧਰ ‘ਚ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ CRPF ਤਾਇਨਾਤ

#PunjabCurfew for strict compliance CRPF Posted in Jalandhar
#PunjabCurfew : ਜਲੰਧਰ 'ਚ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ CRPF ਤਾਇਨਾਤ 

#PunjabCurfew: ਜਲੰਧਰ ‘ਚ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ CRPF ਤਾਇਨਾਤ:ਜਲੰਧਰ :ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਕਰਫ਼ਿਊ ਲਗਾਇਆ ਗਿਆ ਹੈ ਅਤੇ ਲੋਕ ਸ਼ਰੇਆਮ ਘਰੋਂ ਤੋਂ ਬਾਹਰ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈਜਲੰਧਰ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇਸੀਆਰਪੀਐਫ ਤਾਇਨਾਤ ਕੀਤੀ ਹੈ।

ਜਲੰਧਰ ਦੇ ਐਸਐਸਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫ਼ਿਊ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਇਹ ਸੀ.ਆਰ.ਪੀ.ਐਫ. ਤਾਇਨਾਤ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਭੀੜ ਵਾਲੀਆਂ ਥਾਵਾਂ ‘ਤੇ ਸੀ.ਆਰ.ਪੀ.ਐਫ. ਲਗਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਸੀ.ਆਰ.ਪੀ.ਐਫ. ਦੀਆਂ 6 ਟੁਕੜੀਆਂ ਜਲੰਧਰ ‘ਚ ਲਗਾਈਆਂ ਗਈਆਂ ਹਨ। ਉਨ੍ਹਾਂ ਕਿ ਇਨ੍ਹਾਂ ‘ਚੋਂ 4 ਟੁਕੜੀਆਂ ਨੂੰ ਮਕਸੂਦਾਂ ਵਿਖੇ ਦਿਲਕੁਸ਼ ਬਾਜ਼ਾਰ ਅਤੇ ਸਬਜ਼ੀਆਂ-ਫਲਾਂ ਦੀ ਮਾਰਕੀਟ ਵਿਖੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਥਾਵਾਂ ‘ਤੇ ਸੀਮਤ ਲੋਕਾਂ ਦੀ ਪਹੁੰਚ ਹੋ ਸਕੇ।
-PTCNews