Tue, Dec 23, 2025
Whatsapp

ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ

Reported by:  PTC News Desk  Edited by:  Shanker Badra -- November 27th 2018 06:49 PM
ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ

ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ

ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ:ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਅਕਸਰ ਖੂਬਸੂਰਤ ਅਤੇ ਹੌਟ ਤਸਵੀਰਾਂ ਸ਼ਾਂਝੀਆਂ ਕਰਦੀ ਰਹਿੰਦੀ ਹੈ।ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਹੁਣ ਤੱਕ ਬਹੁਤ ਸਾਰੇ ਮਸ਼ਹੂਰ ਗੀਤਾਂ 'ਚ ਆਪਣੇ ਜਲਵੇ ਦਿਖਾ ਚੁੱਕੀ ਹੈ।Punjabi model and actress Himanshi Khurana Today Birthdayਹਿਮਾਂਸ਼ੀ ਆਪਣੇ ਗੈਲਮਰਸ ਲੁੱਕ ਨਾਲ ਕਿਸੇ ਵੀ ਹਸੀਨਾ ਨੂੰ ਟੱਕਰ ਦੇ ਸਕਦੀ ਹੈ।ਉਸਦੇ ਪ੍ਰਸ਼ੰਸਕ ਵੀ ਹਰ ਵਾਰ ਹਿਮਾਂਸ਼ੀ ਦਾ ਕਾਤਿਲਾਨਾ ਅੰਦਾਜ਼ ਪਸੰਦ ਕਰਦੇ ਹਨ।ਜਾਣਕਾਰੀ ਅਨੁਸਾਰ ਹਿਮਾਂਸ਼ੀ ਖੁਰਾਣਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਦੀ ਤਾਦਾਦ 'ਚ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ।ਹਿਮਾਂਸ਼ੀ ਆਪਣੇ ਫਾਲੋਅਰਜ਼ ਲਈ ਹਰ ਦਿਨ ਖੂਬਸੂਰਤ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜੋ ਤੁਸੀ ਸਾਰਿਆਂ ਨੇ ਦੇਖੀਆਂ ਹੀ ਹੋਣਗੀਆਂ।Punjabi model and actress Himanshi Khurana Today Birthdayਅੱਜ ਅਪਣਾ 27ਵਾਂ ਜਨਮ ਦਿਨ ਮਨ੍ਹਾ ਰਹੀ ਹੈ।ਉਨ੍ਹਾਂ ਦਾ ਜਨਮ 27 ਨਵੰਬਰ 1991 ਨੂੰ ਕੀਰਤਪੁਰ ਸਾਹਿਬ ਵਿਚ ਹੋਇਆ ਸੀ।ਹਿਮਾਂਸ਼ੀ ਖੁਰਾਣਾ ਨੇ ਅਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਬੀ.ਐੱਮ.ਸੀ ਸਕੂਲ ਵਿਚੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ 12ਵੀਂ ਵਿਚ ਮੈਡੀਕਲ ਸਾਇੰਸ ਵਿਚ ਦਾਖਲਾ ਲਿਆ ਅਤੇ ਹਾਸਪੀਟੇਲਿਟੀ ਅਤੇ ਐਵੀਏਸ਼ਨ ਸੈਕਟਰ ਵਿਚ ਡਿਗਰੀ ਹਾਸਲ ਕੀਤੀ।Punjabi model and actress Himanshi Khurana Today Birthdayਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ ਵਿਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ।ਇਸ ਤੋਂ ਬਾਅਦ ਹਿਮਾਂਸ਼ੀ ਨੇ ਅਪਣਾ ਕਰੀਅਰ ਬਣਾਉਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ।ਓਥੇ ਉਸਨੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ।Punjabi model and actress Himanshi Khurana Today Birthdayਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਮਿਊਜਿਕ ਇੰਡਸਟਰੀ ਵਿਚ ਕਦਮ ਰੱਖਦਿਆਂ ਸਾਲ 2010 ਵਿਚ ‘ਜੋੜੀ’ ਮਿਊਜ਼ਿਕ ਐਲਬਮ ਵਿੱਚ ਕੰਮ ਕੀਤਾ ਅਤੇ 2012 ਵਿੱਚ ਫਿਰੋਜ਼ ਖਾਨ ਦੀ ‘ਫਸਲੀ ਬਟੇਰੇ’,ਲਖਵਿੰਦਰ ਵਡਾਲੀ ਦੀ ‘ਨੈਣਾਂ ਦੇ ਬੂਹੇ’ ਸਮੇਤ ਕਈ ਮਿਊਜ਼ਿਕ ਐਲਬਮ ‘ਚ ਆਪਣਾ ਜਲਵਾ ਦਿਖਾਇਆ ਹੈ। ਇਸ ਤੋਂ ਬਾਅਦ 2014 ‘ਚ ਉਨਾਂ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ 2014 ‘ਚ ਜੱਸੀ ਗਿੱਲ ਦੀ ‘ਲਾਦੇਨ’ ਅਤੇ ਐਮੀ ਵਿਰਕ ਦੀ ‘ਤਾਰਾ’ ਐਲਬਮ ਵਿੱਚ ਕੰਮ ਕੀਤਾ।Punjabi model and actress Himanshi Khurana Today Birthday ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।ਹਿਮਾਂਸ਼ੀ ਖੁਰਾਣਾ ਮਿਊਜਿਕ ਐਲਬਮ ਦੇ ਨਾਲ-ਨਾਲ ਕਈ ਫਿਲਮਾਂ ਵਿਚ ਵੀ ਕੰਮ ਕਰ ਰਹੀ ਹੈ।ਉਨ੍ਹਾਂ ਨੇ 2-3 ਸਾਲ ਦੇ ਅਪਣੇ ਕਰੀਅਰ ਵਿਚ ਜੋ ਕਾਮਯਾਬੀ ਹਾਸਲ ਕੀਤੀ ਹੈ।ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਨ੍ਹਾਂ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ। -PTCNews


Top News view more...

Latest News view more...

PTC NETWORK
PTC NETWORK