Mon, Feb 6, 2023
Whatsapp

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਸਮਾਗਮ ’ਚ AAP ਵਰਕਰਾਂ ਦੀ ਹੁੱਲੜਬਾਜ਼ੀ

Written by  Aarti -- December 07th 2022 06:16 PM
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਸਮਾਗਮ ’ਚ AAP ਵਰਕਰਾਂ ਦੀ ਹੁੱਲੜਬਾਜ਼ੀ

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਸਮਾਗਮ ’ਚ AAP ਵਰਕਰਾਂ ਦੀ ਹੁੱਲੜਬਾਜ਼ੀ

ਨਵੀਨ ਸ਼ਰਮਾ  (ਲੁਧਿਆਣਾ, 7 ਦਸੰਬਰ 2022): ਜ਼ਿਲ੍ਹੇ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਨੇ ਵੀ ਸ਼ਿਰਕਤ ਕੀਤੀ। ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਹੋਏ। ਪਰ ਇਸ ਦੌਰਾਨ ਆਪ ਵਰਕਰਾਂ ਵੱਲੋਂ ਗੱਡੀਆਂ ਵਿੱਚ ਸਵਾਰ ਹੋ ਕੇ ਹੂਟਰ ਬਜਾਏ ਗਏ। 

ਦੱਸ ਦਈਏ ਕਿ ਵਰਕਰਾਂ ਨੇ ਲਗਜ਼ਰੀ ਗੱਡੀਆਂ ਵਿੱਚ ਸਵਾਰ ਹੋ ਕੇ ਹੂਟਰ ਬਜਾਏ। ਨਾਲ ਹੀ ਵਰਕਰ ਮੀਡੀਆ ਕਰਮੀਆਂ ਦੇ ਨਾਲ ਵੀ ਉਲਝਦੇ ਹੋਏ ਨਜ਼ਰ ਆਏ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵਿੱਚ ਕਾਫੀ ਭਾਜੜਾਂ ਪੈ ਗਈਆਂ। ਵਰਕਰਾਂ ਨੇ ਆਪਣੇ ਵਾਹਨਾਂ ’ਚ ਹੂਟਰ ਵਜਾਉਂਦੇ ਹੋਏ ਕਿਹਾ ਕਿ ਉਹ ਤਰਸੇਮ ਭਿੰਡਰ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਆਏ ਹਨ। 


ਉੱਥੇ ਹੀ ਦੂਜੇ ਪਾਸੇ ਮਾਰਕਫੇਡ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੇ ਦੇ ਆਗੂ ਅਮਨਦੀਪ ਮੋਹੀ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਕਾਰਵਾਈ ਦੀ ਗੱਲ ਆਖੀ ਹੈ। ਨਾਲ ਹੀ ਨਿੰਦਾ ਕਰਦੇ ਹੋਏ ਕਿਹਾ ਕਿ  ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮ ਦੌਰਾਨ ਟ੍ਰੈਫਿਕਾਂ ਨਿਯਮਾਂ ਦੀ ਧੱਜੀਆਂ ਉਡਾਉਣ ਵਾਲੇ ਨੌਜਵਾਨਾਂ ਦਾ ਪਤਾ ਲਗਾਇਆ ਜਾਵੇਗਾ ਕਿ ਆਖਿਰ ਉਹ ਕੌਣ ਹਨ। 

ਫਿਲਹਾਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ ਕਿ  ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕਿਸ ਨੇ ਕੀਤੀ ਹੈ। ਚਾਹੇ ਕੋਈ ਵੀ ਹੋਵੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। 

ਇਹ ਵੀ ਪੜੋ: ਦੋ ਦਿਨ ਪਹਿਲਾਂ ਹਸਪਤਾਲ 'ਚੋਂ ਚੋਰੀ ਹੋਇਆ ਬੱਚਾ ਬਰਾਮਦ, ਦੋ ਔਰਤਾਂ ਪੁਲਿਸ ਅੜਿੱਕੇ

- PTC NEWS

adv-img

Top News view more...

Latest News view more...