Amritsar: ਵਿਆਹ 'ਚ DJ 'ਤੇ ਡਾਂਸ ਨੂੰ ਲੈ ਕੇ ਹੋਇਆ ਵਿਵਾਦ, ਕਾਰ ਦੀ ਭੰਨਤੋੜ ਤੋਂ ਬਾਅਦ ਹਵਾਈ ਫਾਇਰਿੰਗ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ 'ਚ ਵਿਆਹ ਸਮਾਗਮ 'ਚ ਫਾਇਰਿੰਗ ਤੋਂ ਬਾਅਦ ਬੀਤੀ ਰਾਤ ਸਨਸਨੀ ਫੈਲ ਗਈ। ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਛੇਹਰਟਾ ਦੇ ਮਾਡਲ ਟਾਊਨ 'ਚ ਇਕ ਵਿਆਹ ਸਮਾਗਮ 'ਚ ਕੁਝ ਲੋਕਾਂ ਨੇ ਕਾਰ ਦੀ ਭੰਨਤੋੜ ਕਰ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਮੁਤਾਬਕ ਬਖਸ਼ੀਸ਼ ਸਿੰਘ ਦੇ ਲੜਕੇ ਦੇ ਵਿਆਹ 'ਚ ਘਰ ਦੇ ਲੋਕ ਡੀਜੇ 'ਤੇ ਨੱਚ ਰਹੇ ਸਨ। ਇਸ ਦੌਰਾਨ ਨੇੜੇ ਹੀ ਰਹਿਣ ਵਾਲਾ ਨੌਜਵਾਨ ਪਿੰਕਾ ਸ਼ਰਾਬ ਪੀ ਕੇ ਉਨ੍ਹਾਂ ਦੀਆਂ ਲੜਕੀਆਂ ਨਾਲ ਨੱਚਣ ਲੱਗਾ। ਇਨਕਾਰ ਕਰਨ 'ਤੇ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਕਰਨ ਲਈ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਦੱਸਿਆ ਕਿ ਇਹ ਦੀਪਕ ਪੁੱਤਰ ਬਖਸ਼ੀਸ਼ ਸਿੰਘ ਦਾ ਵਿਆਹ ਸੀ, ਜਿਸ ਵਿੱਚ ਗੁਰਸੇਵਕ ਸਿੰਘ ਪਿੰਕਾ ਅਤੇ ਉਸ ਦੇ ਪੁੱਤਰਾਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
- PTC NEWS