Amritsar: ਇੰਪਰੂਵਮੈਂਟ ਟਰੱਸਟ ਦੇ ਨਵੇ ਬਣੇ ਚੈਅਰਮੈਨ ਅਸ਼ੋਕ ਤਲਵਾਰ ਨੇ ਸਾਂਭਿਆ ਅਹੁਦਾ
ਮਨਿੰਦਰ ਮੋਂਗਾ (ਅੰਮ੍ਰਿਤਸਰ, 4 ਅਪ੍ਰੈਲ): ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਨਵੇ ਬਣੇ ਚੈਅਰਮੈਨ ਅਸ਼ੋਕ ਤਲਵਾਰ ਦੇ ਚੇਅਰਮੈਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਸਬੰਧੀ ਅੰਮ੍ਰਿਤਸਰ ਦੇ ਪੁਤਲੀਘਰ ਦਫ਼ਤਰ ਵਿਚ ਆਪ ਵਰਕਰਾ ਵੱਲੋਂ ਆਤਿਸ਼ਬਾਜ਼ੀ ਚਲਾਈ ਅਤੇ ਮਿਠਾਈ ਵੰਡ ਖੁਸ਼ੀ ਮਨਾਈ ਗਈ ਹੈ। ਇਸ ਮੌਕੇ ਵਰਕਰਾਂ ਦੇ ਵਿੱਚ ਕਾਫ਼ੀ ਖ਼ੁਸ਼ੀ ਦੀ ਲਹਿਰ ਸੀ।
_b5708e21140cac3545954528a1147a6e_1280X720.webp)
ਇਸ ਸੰਬਧੀ ਚੈਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਦਿੱਤੀ ਜ਼ਿੰਮੇਵਾਰੀ ਦਾ ਉਹ ਤਹਿਦਿਲੋ ਧੰਨਵਾਦੀ ਹਾਂ ਅਤੇ ਇਸ ਜ਼ਿੰਮੇਵਾਰੀ ਨੂੰ ਪੁਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੋ ਕੰਮ ਪਿਛਲੀ ਚੈਅਰਮੈਨਸਿਪ ਵਿਚ ਅਧੂਰੇ ਰਹੇ ਉਹਨਾ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਨਗਰ ਸੁਧਾਰ ਵਿਚ ਸਿਰਫ਼ ਤੇ ਸਿਰਫ਼ ਨਗਰ ਸੁਧਾਰ ਦੇ ਕੰਮ ਹੀ ਹੋਣਗੇ ਅਤੇ ਸ਼ਹਿਰ ਦਾ ਚੌਪਖੀ ਵਿਕਾਸ ਹੋਵੇਗਾ।
ਉੱਥੇ ਹੀ ਪਾਰਟੀ ਵਰਕਰਾਂ ਨੇ ਕਿਹਾ ਕਿ ਇਹ ਕਾਫ਼ੀ ਖ਼ੁਸ਼ੀ ਦੀ ਗੱਲ ਹੈ। ਮੁੱਖਮੰਤਰੀ ਭਗਵੰਤ ਮਾਨ ਨੇ ਅਸ਼ੋਕ ਤਲਵਾਰ ਨੂੰ ਅਹੁਦਾ ਦੇਕੇ ਅਸ਼ੋਕ ਤਲਵਾਰ ’ਤੇ ਭਰੋਸਾ ਕੀਤਾ ਹੈ। ਇਸ ਖੁਸ਼ੀ ਵਿਚ ਵਰਕਰਾਂ ਵੱਲੋਂ ਆਤਿਸ਼ਬਾਜ਼ੀ ਕਰ ਮਠਿਆਈਆਂ ਵੰਡ ਖੁਸ਼ੀ ਮਨਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Kidney Racket: ਡੇਰਾਬੱਸੀ ਦੇ ਮਸ਼ਹੂਰ ਇੰਡਸ ਹਸਪਤਾਲ 'ਚ ਕਿਡਨੀ ਰੈਕੇਟ ਦਾ ਪਰਦਾਫਾਸ਼
- PTC NEWS