ਬਠਿੰਡਾ ਐਡਵਾਂਸ ਕੈਂਸਰ ਇੰਸਟੀਚਿਊਟ ਨੂੰ ਮਿਲੀਆਂ ਆਟੋਮੈਟਿਕ ਬਾਇਓਕੈਮਿਸਟਰੀ ਐਨਾਲਾਈਜ਼ਰ ਮਸ਼ੀਨਾਂ
ਮੁਨੀਸ਼ ਗਰਗ (ਬਠਿੰਡਾ, 27 ਮਾਰਚ): ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰਦੇ ਹੋਏ ਬਠਿੰਡਾ ਐਡਵਾਂਸ ਕੈਂਸਰ ਇੰਸਟੀਚਿਊਟ ਨੂੰ ਆਟੋਮੈਟਿਕ ਬਾਇਓਕੈਮਿਸਟਰੀ ਐਨਾਲਾਈਜ਼ਰ ਮਸ਼ੀਨਾਂ ਦਿੱਤੀਆਂ ਗਈਆਂ ਹਨ, ਜਿਸ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ।
ਡਿਪਟੀ ਕਮੀਸ਼ਨਰ ਨੇ ਦੱਸਿਆ ਕਿ ਬਠਿੰਡਾ ਐਡਵਾਂਸ ਕੈਂਸਰ ਇੰਸਟੀਚਿਊਟ ਦੀ ਮੰਗ ’ਤੇ ਆਟੋਮੈਟਿਕ ਬਾਇਓਕੈਮਿਸਟਰੀ ਐਨਾਲਾਈਜ਼ਰ ਮਸ਼ੀਨ ਮੁਹੱਈਆ ਕਰਵਾਈ ਗਈ। ਕਿਉਂਕਿ ਇਸ ਕੈਂਸਰ ਇੰਸਟੀਚਿਊਟ ਚ ਦੂਜੇ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਸੂਬੇ ਚ ਵੀ ਕੈਂਸਰ ਪੀੜਤ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਹਨ।
ਉਨ੍ਹਾਂ ਦੱਸਿਆ ਕਿ ਜਿਸ ਮਸ਼ੀਨ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਉਸਦੀ ਕੀਮਤ ਕਰੀਬ 8 ਲੱਖ ਹੈ। ਅੱਜੇ ਵੀ ਦੋ ਮਸ਼ੀਨਾਂ ਐਡਵਾਂਸ ਕੈਂਸਰ ਇੰਸਟੀਚਿਊਟ ਬਠਿੰਡਾ ’ਚ ਭੇਜੀ ਜਾਣੀ ਹੈ ਜਿਨ੍ਹਾਂ ਦੀ ਕੀਮਤ ਕਰੀਬ 25 ਅਤੇ 14 ਲੱਖ ਰੁਪਏ ਹੈ।
ਐਡਵਾਂਸ ਕੈਂਸਰ ਇੰਸਟੀਚਿਊਟ ਦੇ ਡਾਈਰੈਕਟਰ ਨੇ ਕਿਹਾ ਕਿ ਇਸ ਮਸ਼ੀਨ ਤੋਂ ਮਰੀਜ਼ਾਂ ਦੀ ਦਿੱਕਤ ਦੂਰ ਹੋਵੇਗੀ ਸਮੇਂ ਦੀ ਵੀ ਬਚਤ ਹੋਵੇਗੀ। ਜਿਸ ਮਸ਼ੀਨ ਦਾ ਪਿਛਲੇ ਸਮੇਂ ਤੋਂ ਇਸਤੇਮਾਲ ਹੋ ਰਿਹਾ ਹੈ ਉਸ ’ਚ ਸਮਾਂ ਜਿਆਦਾ ਲੱਗਦਾ ਹੈ ਜਿਸ ਕਾਰਨ ਦੂਜੇ ਮਰੀਜ਼ਾਂ ਨੂੰ ਕਾਫੀ ਲੰਬਾ ਇੰਤਜਾਰ ਕਰਨ ਪੈਂਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂਕਿ ਕੈਂਸਰ ਪੀੜਤ ਮਰੀਜ਼ ਦੂਜੇ ਸੂਬਿਆਂ ਤੋਂ ਵੀ ਆਉਂਦੇ ਸੀ।
ਇਹ ਵੀ ਪੜ੍ਹੋ: Vigilance Bureau: ਪੰਜਾਬ ਵਿਜੀਲੈਂਸ ਬਿਊਰੋ ਨੇ 24,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਨੂੰ ਕੀਤਾ ਕਾਬੂ
- PTC NEWS