ਗਗਨਦੀਪ ਅਹੁਜਾ (ਪਟਿਆਲਾ, 16 ਅਪ੍ਰੈਲ): ਪਟਿਆਲਾ ਦੇ ਨਜ਼ਦੀਕ ਪਿੰਡ ਲਲੀਣਾ ਦੇ ਲੋਕਾਂ ਵੱਲੋਂ ਪਿਛਲੇ ਅੱਠ ਮਹੀਨਿਆਂ ਤੋਂ ਐਫਸੀਆਈ ਦਾ ਗੋਦਾਮ ਨੂੰ ਬੰਦ ਕਰਵਾਉਣ ਨੂੰ ਲੈ ਕੇ ਧਰਨਾ ਜਾਰੀ ਹੈ। ਦੱਸ ਦਈਏ ਕਿ ਸਨੌਰ ਹਲਕੇ ਦੇ ਪਿੰਡ ਲਲੀਣਾ ਵਿਚ ਚੱਲ ਰਹੇ ਧਰਨੇ ਵਿੱਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਐਫਸੀਆਈ ਦੇ ਗੋਦਾਮ ਬਣਿਆ ਹੋਇਆ ਹੈ ਜਿਸਦੀ ਸਮੱਰਥਾ 40 ਲੱਖ ਗੱਟੇ ਹੈ, ਜਿਸ ਦੇ ਕਾਰਨ ਪਿਛਲੇ ਕਈ ਸਾਲਾਂ ਤੋਂ ਆਸ ਪਾਸ ਦੇ ਪੰਦਰਾਂ ਤੋਂ ਵੀਹ ਪਿੰਡ ਸੁਸਰੀ ਅਤੇ ਬਦਬੂ ਕਾਰਨ ਪਰੇਸ਼ਾਨ ਹਨ ਰਾਤ ਸਮੇਂ ਬੱਚਿਆਂ ਦੇ ਕੰਨਾਂ ਅਤੇ ਨੱਕ ਵਿੱਚ ਸੁਸਰੀ ਵੜ੍ਹ ਜਾਂਦੀ ਹੈ ਜਿਸ ਕਾਰਨ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ ਹੁਣ ਤਾਂ ਇਹ ਆਲਮ ਹੋ ਗਿਆ ਹੈ ਕਿ ਸਾਡੇ ਘਰਾਂ ਵਿੱਚ ਬਾਹਰੋਂ ਰਿਸ਼ਤੇਦਾਰ ਵੀ ਨਹੀਂ ਆਉਂਦੇ ਜਿਸ ਕਾਰਨ ਅਸੀਂ ਪਿਛਲੇ ਅੱਠ ਮਹੀਨਿਆਂ ਤੋਂ ਸ਼ਾਂਤ ਅੱਗੇ ਗੁਹਾਰ ਲਗਾ ਰਹੇ ਹਾਂ ਤੇ ਧਰਨਾ ਲਾ ਕੇ ਬੈਠੇ ਹਨ ਪਰ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਿਆ। ਦੂਜੇ ਪਾਸੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਕਿ ਪਿੰਡ ਵਾਸੀਆਂ ਨੂੰ ਮਿਲੇ ਅਤੇ ਸਰਕਾਰ ਅੱਗੇ ਵੀ ਇਸ ਗੱਲ ਨੂੰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਗੋਦਾਮ ਜਲਦ ਤੋਂ ਜਲਦ ਬੰਦ ਕੀਤੇ ਜਾਣ ਤਾਂ ਜੋ ਲੋਕ ਰਾਹਤ ਦੀ ਜ਼ਿੰਦਗੀ ਜੀਅ ਸਕਣ। ਇਹ ਵੀ ਪੜ੍ਹੋ: Delhi Liquor Policy Case: ਦਿੱਲੀ CM ਅਰਵਿੰਦ ਕੇਜਰੀਵਾਲ ਦੀ ਸੀਬੀਆਈ ਦਫ਼ਤਰ ਵਿੱਚ ਪੇਸ਼ੀ, ਹਿਰਾਸਤ ’ਚ ਕਈ AAP ਆਗੂ