ਪੰਜਾਬੀ ਗਾਇਕ ਗੈਰੀ ਸੰਧੂ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ, ਫੈਨਜ਼ ਨੇ ਕੀਤੀ ਵਾਇਰਲ
ਚੰਡੀਗੜ੍ਹ: ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਗਾਇਕੀ ਦਾ ਲੋਹਾ ਮਨਾਇਆ ਹੈ। ਗਾਇਕ ਗੈਰੀ ਸੰਧੂ ਦੀ ਫੈਨਜ਼ ਫਾਲਿੰਗ ਬਹੁਤ ਜਿਆਦਾ ਹੈ। ਗੈਰੀ ਸੰਧੂ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਉੱਤੇ ਆਪਣੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਗੈਰੀ ਸੰਧੂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਕ ਕਰਦੇ ਹੋਏ ਲਿਖਿਆ ਹੈ ਕਿ ਮੇਰਾ ਮੁੰਡਾ, ਹਾਂਜੀ ਬਿਲਕੁਲ ਸਹੀ ਮੇਰਾ ਪੁੱਤਰ ਅਵਤਾਰ ਸੰਧੂ"। ਇਹ ਉਨ੍ਹਾਂ ਦੇ ਬੇਟੇ ਦੀ ਪਹਿਲੀ ਵੀਡੀਓ ਸੀ। ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਸੰਧੂ ਨੇ ਕਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁੱਝ ਵੀ ਸਾਂਝਾ ਨਹੀਂ ਕੀਤਾ। ਹੁਣ ਅਚਾਨਕ ਇਹ ਬੇਟੇ ਦੀ ਵੀਡੀਓ ਕਿਵੇਂ ਸਾਹਮਣੇ ਆਈ।
ਫੈਨਜ਼ ਵੱਲੋਂ ਉਨ੍ਹਾਂ ਦੀ ਵੀਡੀਓ ਉੱਤੇ ਕੁਮੈਂਟਸ ਕੀਤੇ ਜਾ ਰਹੇ ਹਨ। ਕਈ ਫੈਨਜ਼ ਨੇ ਪੁੱਛਿਆ ਹੈ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਇਆ। ਯੂਜਰਸ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟਸ ਕੀਤੇ ਜਾ ਰਹੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਗੈਰੀ ਸੰਧੂ ਵੱਲੋਂ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਦੀ ਕੋਈ ਵੀ ਗੱਲ ਕਦੇ ਸ਼ੇਅਰ ਨਹੀਂ ਕੀਤੀ ਹੈ
ਇਹ ਵੀ ਪੜ੍ਹੋ:Russia and Ukraine war: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਨਿਫਟੀ 'ਚ ਗਿਰਾਵਟ ਜਾਰੀ
-PTC News