Tue, May 7, 2024
Whatsapp

"ਚਿੱਟੇ ਦਾ ਵਿਰੋਧ" ਕਰਨ ਵਾਲੀ ਗਾਇਕੀ ਕਰਦਾ ਪੰਜਾਬ ਦਾ ਮਸ਼ਹੂਰ ਗਾਇਕ 'ਹੈਰੋਇਨ' ਸਮੇਤ ਪੁਲਿਸ ਨੇ ਫੜ੍ਹਿਆ 

Written by  Joshi -- September 30th 2018 03:34 PM -- Updated: September 30th 2018 03:57 PM

"ਚਿੱਟੇ ਦਾ ਵਿਰੋਧ" ਕਰਨ ਵਾਲੀ ਗਾਇਕੀ ਕਰਦਾ ਪੰਜਾਬ ਦਾ ਮਸ਼ਹੂਰ ਗਾਇਕ 'ਹੈਰੋਇਨ' ਸਮੇਤ ਪੁਲਿਸ ਨੇ ਫੜ੍ਹਿਆ 

Punjabi Singer Harman Arrested Heroin Haryana: ਕਰੋੜਾਂ ਦੀ ਹੈਰੋਇਨ ਨਾਲ ਫੜ੍ਹਿਆ ਗਿਆ ਪੰਜਾਬੀ ਗਾਇਕ, ਇੰਡਸਟਰੀ 'ਚ ਨਾਮ ਖਰਾਬ ਹੋ ਜਾਵੇਗਾ ਕਹਿ ਕੇ ਪੁਲਿਸ ਨੂੰ ਚੁੱਪ ਰਹਿਣ ਦੇ ਕੱਢੇ ਤਰਲੇ "ਚਿੱਟੇ ਦਾ ਵਿਰੋਧ" ਕਰਨ ਵਾਲੀ ਗਾਇਕੀ ਕਰਦਾ ਪੰਜਾਬ ਦਾ ਮਸ਼ਹੂਰ ਗਾਇਕ 'ਹੈਰੋਇਨ' ਸਮੇਤ ਪੁਲਿਸ ਨੇ ਫੜ੍ਹਿਆਪੰਜਾਬ 'ਚ ਸਮੈਕ ਅਤੇ ਹੈਰੋਇਨ ਦੀ ਤਸਕਰੀ ਅਤੇ ਸੇਵਨ ਦੇ ਖਿਲਾਫ ਖੁੱਲ ਕੇ ਬੋਲਣ ਵਾਲਾ ਅਤੇ ਗਾਉਣ ਵਾਲਾ ਪੰਜਾਬ ਦਾ ਮਸ਼ਹੂਰ ਗਾਇਕ ਖੁਦ ਆਪ ਹੈਰੋਇਨ ਸਮੇਤ ਗ੍ਰਿਫਤਾਰ ਹੋਇਆ ਹੈ। Punjabi Singer Harman Arrested Heroin Haryanaਗਾਇਕ ਦਾ ਨਾਮ ਹਰਮਨ ਸਿੱਧੂ ਹੈ ਜੋ ਕਿ ਆਪਣੇ 4 ਸਾਥੀਆਂ ਨਾਲ 52.1 ਗ੍ਰਾਮ ਹੈਰੋਇਨ ਸਮੇਤ ਪੁਲਿਸ ਦੇ ਹੱਥੇ ਚੜ੍ਹਿਆ ਹੈ। ਗਾਇਕ ਅਤੇ ਉਸਦੇ ਸਾਥੀ ਸਿਰਸਾ, ਹਰਿਆਣਾ ਤੋਂ ਪੁਲਿਸ ਦੇ ਹੱਥ ਲੱਗੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਗਾਇਕ ਵੱਲੋਂ ਸੰਨ 2015 'ਚ ਇੱਕ ਗੀਤ ਗਾਇਆ ਗਿਆ ਸੀ ਜਿਸਦਾ ਸਿਰਨਾਵਾਂ ਹੀ "ਚਿੱਟਾ " ਸੀ। ਇਸ ਗਾਣੇ ਰਾਹੀਂ ਉਸਨੇ ਨੌਜਵਾਨਾਂ ਨੂੰ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ਤੋਂ ਪਰੇ ਰਹਿਣ ਦੀ ਅਪੀਲ ਕੀਤੀ ਸੀ। ਹਰਮਨ ਦੀਆਂ ਕੁੱਲ ੬ ਮਿਊਜ਼ਿਕ ਐਲਬਮਾਂ ਬਜ਼ਾਰ 'ਚ ਆ ਚੁੱਕੀਆਂ ਹਨ। Punjabi Singer Harman Arrested Heroin Haryanaਤ੍ਰਾਸਦੀ ਇਹ ਰਹੀ ਕਿ ਸ਼ਨੀਵਾਰ ਨੂੰ ਪੁਲਿਸ ਵੱਲੋਂ ਗਾਇਕ ਸਿੱਧੂ ਨੂੰ ਸਾਥੀਆਂ ਸਮੇਤ 5.2 ਲੱਖ ਰੁਪਏ ਨਕਦੀ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਸਿਰਸਾ 'ਚ ਭਾਵਦੀਨ ਪਿੰਡ ਨੇੜੇ ਟੌਲ ਪਲਾਜ਼ੇ ਦੇ ਕੋਲ ਕੀਤੀ ਗਈ। Punjabi Singer Harman Arrested Heroin Haryanaਮਿਲੀ ਜਾਣਕਾਰੀ ਮੁਤਾਬਕ, ਗ੍ਰਿਫਤਾਰ ਹੋਣ ਵਾਲਿਆਂ 'ਚ ਪੰਜਾਬੀ ਗਾਇਕ ਹਰਮਨ ਸਿੱਧੂ ਸਮੇਤ ਸੁਰਜੀਤ ਸਿੰਘ, ਰਮਣੀਕ ਸਿੰਘ, ਮਨੋਜ ਕੁਮਾਰ ਅਤੇ ਅਨੁਰਾਗ ਨੂੰ ਸ਼ਾਮਿਲ ਹਨ।  ਇਹਨਾਂ ਖਿਲਾਫ ਸਦਰ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਦੇ ਕਹਿਣ ਮੁਤਾਬਕ ਗਾਇਕ ਵੱਲੋਂ ਉਹਨਾਂ ਨੂੰ ਇਹ ਕਹਿ ਕੇ ਚੁੱਪ ਰਹਿਣ ਦਾ ਵੀ ਕਿਹਾ ਗਿਆ ਸੀ ਕਿ ਇਸ ਨਾਲ ਉਹਨਾਂ ਦਾ ਇੰਡਸਟਰੀ 'ਚ ਨਾਮ ਖਰਾਬ ਹੋ ਜਾਵੇਗਾ। —PTC News


Top News view more...

Latest News view more...