ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ

Punjabi Singer Jass Bajwa Marriage । Jass Bajwa Marriage
ਡੋਲੀ ਵਾਲੀ ਕਾਰ 'ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ     

ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ:ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਇਨ੍ਹੀਂ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਦੌਰਾਨ ਜੱਸ ਬਾਜਵਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Punjabi Singer Jass Bajwa Marriage । Jass Bajwa Marriage
ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ

ਦਰਅਸਲ ‘ਚ ਜੱਸ ਬਾਜਵਾ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਜੱਸ ਬਾਜਵਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਪਾ ਦਿੱਤੀ ਹੈ।

Punjabi Singer Jass Bajwa Marriage । Jass Bajwa Marriage
ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ

ਇਨ੍ਹਾਂ ਤਸਵੀਰਾਂ ‘ਚ ਜੱਸ ਬਾਜਵਾ ਆਪਣੀ ਧਰਮ ਪਤਨੀ ਨਾਲ ਨਜ਼ਰ ਆ ਰਹੇ ਹਨ। ਇੱਕ ਵੀਡੀਓ ‘ਚ ਜੱਸ ਬਾਜਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਪਤਨੀ ਨਾਲ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਜੱਸ ਬਾਜਵਾ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2014 ‘ਚ ਐਲਬਮ ‘ਚੱਕਵੀ ਮੰਡੀਰ’ ਨਾਲ ਕੀਤੀ ਸੀ। ਇਸ ਐਲਬਮ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਐਲਬਮ ਦੇ ਗੀਤ ‘ਕੈਟ-ਵਾਕ’ ਅਤੇ ‘ਚੱਕਵੀ ਮੰਡੀਰ’ ਨੌਜਵਾਨਾਂ ‘ਚ ਕਾਫ਼ੀ ਮਕਬੂਲ ਹੋਏ ਸਨ।

Punjabi Singer Jass Bajwa Marriage । Jass Bajwa Marriage
ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ

ਇਸ ਤੋਂ ਇਲਾਵਾ ਜੱਸ ਬਾਜਵਾ ‘ਫੀਮ ਦੀ ਡਲੀ’, ‘ਕਿਸਮਤ’, ‘ਟੋਲਾ’ ਅਤੇ ‘ਤੇਰਾ ਟਾਈਮ’ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ਇਸ ਤੋਂ ਬਾਅਦ ਜੱਸ ਬਾਜਵਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਅਜ਼ਮਾਈ ਹੈ।  ਜੱਸ ਬਾਜਵਾ ਨੇ ਸਾਲ 2017 ‘ਚ ਪੰਜਾਬੀ ਫ਼ਿਲਮ ‘ਠੱਗ ਲਾਈਫ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

Punjabi Singer Jass Bajwa Marriage । Jass Bajwa Marriage
ਡੋਲੀ ਵਾਲੀ ਕਾਰ ‘ਤੇ ਕਿਸਾਨਾਂ ਦਾ ਝੰਡਾ ਲਗਾ ਕੇ ਦੁਲਹਨ ਨੂੰ ਵਿਆਹੁਣ ਪੁੱਜਾ ਗਾਇਕ ਜੱਸ ਬਾਜਵਾ ,ਦੇਖੋ ਤਸਵੀਰਾਂ

ਇਨ੍ਹੀਂ ਦਿਨੀਂ ਜੱਸ ਬਾਜਵਾ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਜੱਸ ਬਾਜਵਾ ਕਿਸਾਨ ਅੰਦੋਲਨ ‘ਚ ਹਿੱਸਾ ਲੈ ਰਹੇ ਹਨ , ਇਨ੍ਹੀਂ ਦਿਨੀਂ ਆਪਣੇ ਵਿਆਹ ਲਈ ਪੰਜਾਬ ਆਏ ਹਨ ਅਤੇ ਵਿਆਹ ਤੋਂ ਬਾਅਦ ਮੁੜ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਹੈ।
-PTCNews