ਮਨੋਰੰਜਨ ਜਗਤ

ਪੰਜਾਬੀ ਸਿੰਗਰ ਕਾਕੇ ਦੇ ਨਵੇਂ ਗੀਤ 'ਮਿੱਟੀ ਦੇ ਟਿੱਬੇ' ਨੇ You Tube 'ਤੇ ਮਚਾਈ ਧਮਾਲ, ਕਰੋੜਾਂ ਲੋਕਾਂ ਨੇ ਕੀਤਾ ਪਸੰਦ

By Riya Bawa -- August 17, 2022 5:06 pm -- Updated:August 17, 2022 5:08 pm

Kaka New Punjabi Song: ਪੰਜਾਬੀ ਸਿੰਗਰ ਕਾਕਾ ਦਾ ਨਵਾਂ ਗੀਤ 'ਮਿੱਟੀ ਦੇ ਟਿੱਬੇ' (Mitti De Tibbe) ਕਾਫ਼ੀ ਚਰਚਾ 'ਚ ਹੈ। ਇਹ ਗੀਤ ਸੁਪਰਹਿੱਟ ਹੋ ਚੁੱਕਿਆ ਹੈ। ਇਸ ਗਾਣੇ ਨੂੰ ਯੂਟਿਊਬ 'ਤੇ ਹੁਣ ਤੱਕ 23 ਮਿਲੀਅਨ ਯਾਨਿ ਢਾਈ ਕਰੋੜ ਦੇ ਕਰੀਬ ਲੋਕ ਦੇਖ ਚੁੱਕੇ ਹਨ। ਇਹ ਗਾਣਾ ਯੂਟਿਊਬ ਤੇ ਮਿਊਜ਼ਿਕ ਲਈ 9ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ।

Kaka New Punjabi Song:

ਦੱਸ ਦਈਏ ਕਿ ਇਹ ਗੀਤ 28 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ। ਦੋ ਹਫ਼ਤਿਆਂ ਬਾਅਦ ਵੀ ਇਸ ਗੀਤ ਨੇ ਹਾਲੇ ਤੱਕ ਟਰੈਂਡਿੰਗ 'ਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੋਈ ਹੈ। ਇਸ ਗੀਤ ਦੇ ਡੇਢ ਕਰੋੜ ਵਿਊਜ਼ ਮਿਲਣ ਤੇ ਗਾਣੇ ਦੇ ਟਰੈਂਡਿੰਗ 'ਚ ਬਣੇ ਰਹਿਣ ਦੀ ਖੁਸ਼ੀ 'ਚ ਕਾਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸ਼ੇਅਰ ਕੀਤੀ ਸੀ।

ਉਨ੍ਹਾਂ ਨੇ ਯੂਟਿਊਬ ਤੋਂ ਸਕ੍ਰੀਨਸ਼ਾਟ ਲੈ ਕੇ ਆਪਣੀ ਸਟੋਰੀ 'ਚ ਅਪਲੋਡ ਵੀ ਕੀਤਾ ਸੀ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, "ਗੀਤ ਨੂੰ ਇੰਨਾਂ ਪਿਆਰ ਦੇਣ ਲਈ ਧੰਨਵਾਦ, ਇਸੇ ਤਰ੍ਹਾਂ ਪਿਆਰ ਦਿੰਦੇ ਰਹੋ, ਇਹੋ ਜਿਹੇ ਗੀਤ ਬਣਾਉਣ ਦਾ ਹੌਸਲਾ ਬਣਿਆ ਰਹਿੰਦਾ। ਆਰਟਿਸਟ ਮਰਨਾ ਨੀ ਚਾਹੀਦਾ।"

Kaka New Punjabi Song

ਦੱਸ ਦਈਏ ਕਿ ਕਾਕਾ ਆਪਣੇ ਵੱਖਰੇ ਸਟਾਈਲ ਲਈ ਜਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਟੋ ਚਲਾਉਂਦੇ ਹੋਏ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਕਾਫ਼ੀ ਵਾਇਰਲ ਹੋ ਗਈ ਸੀ।

Kaka New Punjabi Song:

-PTC News

  • Share