Sat, Jun 21, 2025
Whatsapp

ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟ

Reported by:  PTC News Desk  Edited by:  Ravinder Singh -- March 01st 2022 03:43 PM
ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟ

ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟ

ਚੰਡੀਗੜ੍ਹ : ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਤੇ ਆਪਣੀ ਹੋਂਦ ਆਪਣੀ ਮਾਂ ਬੋਲੀ ਨੂੰ ਹਰ ਖੇਤਰ ਵਿੱਚ ਵਿਕਸਿਤ ਕੀਤਾ ਹੈ। ਹਰ ਖੇਤਰ ਵਿੱਚ ਝੰਡੇ ਗੱਡਣ ਵਾਲੀ ਇਸ ਕੌਮ ਨੂੰ ਹਰ ਕੋਈ ਪਹਿਚਾਣਦਾ ਹੈ। ਪੰਜਾਬੀਆਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਭਾਵੇਂ ਉਹ ਪੜ੍ਹਾਈ ਹੋਵੇ, ਕਾਰੋਬਾਰ ਹੋਵੇ ਜਾਂ ਸਿਆਸਤ ਹੋਵੇ। ਅਜਿਹੀ ਮਿਸਾਲ ਦੇਖਣ ਨੂੰ ਮਿਲੀ ਜਿਥੇ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਨੌਜਵਾਨ ਗੁਰਿੰਦਰ ਸਿੰਘ ਬਰਾੜ ਕਰੀਬ 10 ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਅਲਬਰਟਾ ਪੜ੍ਹਨ ਵਾਸਤੇ ਗਿਆ ਸੀ। ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟਉਹ ਵੀ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੁਸ਼ਨਾ ਰਿਹਾ ਹੈ ਕਿਉਂਕਿ ਅਲਬਰਟਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDA)ਵੱਲੋਂ ਕੈਲਗਰੀ ਤੋਂ ਛੋਟੀ ਉਮਰ ਵਿੱਚ ਹੀ ਆਪਣਾ ਉਮੀਦਵਾਰ ਬਣਾ ਲਿਆ ਹੈ। ਟਿਕਟ ਮਿਲਣ ਉਪਰੰਤ ਗੁਰਿੰਦਰ ਸਿੰਘ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਣ ਲਈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਆਪਣੇ ਘਰ ਪੁੱਜਿਆ ਹੈ, ਜਿਥੇ ਉਸ ਦੇ ਮਾਪਿਆਂ ਤੇ ਇਲਾਕਾ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਿੰਦਰ ਸਿੰਘ ਬਰਾੜ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਸਭ ਤੋਂ ਛੋਟੀ ਉਮਰ ਦਾ MLA ਬਣਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਦਾ। ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟਦੱਸਣਯੋਗ ਹੈ ਕਿ ਗੁਰਿੰਦਰ ਸਿੰਘ ਆਪਣੇ ਤਾਏ ਤੋਂ ਪ੍ਰਭਾਵਿਤ ਹੋਕੇ ਇਸ ਖੇਤਰ ਵਿਚ ਆਇਆ ਅਤੇ ਐਨਡੀਏ ਪਾਰਟੀ ਵੱਲੋਂ ਨੌਜਵਾਨਾਂ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਗੁਰਿੰਦਰ ਦੇ ਤਾਇਆ ਗੁਰਬਚਨ ਸਿੰਘ ਵੀ ਉਸੇ ਸੀਟ ਤੋਂ NDPਲਈ ਚੋਣ ਲੜ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਹ ਆਪਣੀ 12ਵੀਂ ਦੀ ਪੜ੍ਹਾਈ ਤੋਂ ਬਾਅਦ ਅਗਲੀ ਸਟੱਡੀ ਵਾਸਤੇ ਕੈਨੇਡਾ ਦੇ ਅਲਬਰਟਾ ਸ਼ਹਿਰ ਵਿੱਚ ਗਿਆ ਸੀ ਜਿਥੇ ਉਸਨੇ ਆਪਣੀ ਪੜ੍ਹਾਈ ਕੀਤੀ ਅਤੇ ਨਾਲ ਨਾਲ ਇਕ ਛੋਟਾ ਕਾਰੋਬਾਰ ਵੀ ਸ਼ੁਰੂ ਕੀਤਾ। ਆਪਣੇ ਤਾਏ ਤੋਂ ਪ੍ਰਭਾਵਿਤ ਹੋ ਕੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਐੱਨਡੀਏ ਪਾਰਟੀ ਵਿੱਚ ਰਹਿ ਕੇ ਕੰਮ ਵੀ ਕੀਤਾ ਅਤੇ ਨੌਜਵਾਨਾਂ ਦੀ ਅਗਵਾਈ ਵੀ ਕੀਤੀ। ਇਸ ਵਾਰ ਐਨਡੀਏ ਪਾਰਟੀ ਵੱਲੋਂ ਉੁਨ੍ਹਾਂ ਨੂੰ ਅਲਬਰਟਾ ਵਿਖੇ ਉਮੀਦਵਰ ਐਲਾਨਿਆ ਗਿਆ ਹੈ ਜਿਸ ਲਈ ਉਹ ਪੁਰਜ਼ੋਰ ਮਿਹਨਤ ਕਰਕੇ ਇਹ ਸੀਟ ਐਨਡੀਏ ਦੀ ਝੋਲੀ ਵਿੱਚ ਪਾਉਣਗੇ। ਪੰਜਾਬੀ ਨੌਜਵਾਨ ਨੂੰ ਕੈਲਗਰੀ 'ਚ ਮਿਲੀ NDP ਵੱਲੋਂ ਟਿਕਟਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰਪਾਲ ਦੇ ਤਾਏ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਐੱਨਡੀਏ ਪਾਰਟੀ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹਨ। ਉਹ ਅਲਬਰਟਾ ਦੇ ਕੈਲਗਰੀ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਵੀ ਨਾਲ ਹੀ ਕੰਮ ਕਰਦਾ ਰਿਹਾ ਹੈ ਤੇ ਉਸ ਨੂੰ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਐਲਾਨਿਆ ਗਿਆ ਹੈ । ਉਨ੍ਹਾਂ ਦੇ ਭਤੀਜੇ ਨੇ ਪੰਜਾਬ ਵਿੱਚ ਇੱਕ ਵਾਰ ਵੀ ਵੋਟ ਨਹੀਂ ਪਾਈ ਹੈ। ਅੱਜ ਅਲਬਰਟਾ ਤੋਂ ਉਮੀਦਵਾਰ ਹੈ ਅਤੇ ਉਹ ਉਸ ਦੀ ਜਿੱਤ ਲਈ ਪੂਰਨ ਕੋਸ਼ਿਸ਼ ਕਰਨਗੇ। ਇਹ ਵੀ ਪੜ੍ਹੋ : ਮੁੜ ਖੁੱਲ੍ਹਿਆ ਦਿੱਲੀ ਚਿੜੀਆਘਰ, ਰਾਤੋ-ਰਾਤ ਵਿਕੀਆਂ ਸਾਰੀਆਂ ਟਿਕਟਾਂ


Top News view more...

Latest News view more...

PTC NETWORK
PTC NETWORK