Tue, Jun 17, 2025
Whatsapp

IAS ਪੂਰਵਾ ਗਰਗ ਬਣੀ CITCO ਦੀ ਨਵੀਂ MD

Reported by:  PTC News Desk  Edited by:  Riya Bawa -- March 05th 2022 06:19 PM -- Updated: March 05th 2022 07:01 PM
IAS ਪੂਰਵਾ ਗਰਗ ਬਣੀ CITCO ਦੀ ਨਵੀਂ MD

IAS ਪੂਰਵਾ ਗਰਗ ਬਣੀ CITCO ਦੀ ਨਵੀਂ MD

ਚੰਡੀਗੜ੍ਹ: ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (CITCO) ਦੀ ਐਮਡੀ ਅਤੇ ਪੰਜਾਬ ਕੇਡਰ ਆਈਏਐਸ ਜਸਵਿੰਦਰ ਕੌਰ ਨੂੰ ਉਨ੍ਹਾਂ ਦੇ ਪੇਰੈਂਟ ਕੇਡਰ ਵਿੱਚ ਵਾਪਸ ਭੇਜ ਦਿੱਤਾ ਹੈ। ਇਸ ਪੋਸਟ ਨੂੰ ਭਰਨ ਲਈ ਪ੍ਰਸ਼ਾਸਨ ਨੇ ਪੰਜਾਬ ਤੋਂ ਕਈ ਵਾਰ ਅਧਿਕਾਰੀਆਂ ਦੇ ਨਾਂ ਮੰਗੇ ਸਨ ਪਰ ਪੰਜਾਬ ਨੇ ਨਹੀਂ ਭੇਜੇ। ਸ਼ੁੱਕਰਵਾਰ ਨੂੰ ਜਸਵਿੰਦਰ ਕੌਰ ਦੇ ਰਿਲੀਵ ਹੁੰਦੇ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਪੰਜਾਬ ਕੇਡਰ ਲਈ ਰਾਖਵੇਂ ਯੂਟੀ ਕੇਡਰ ਦੀ ਆਈਏਐਸ (Purva Garg) ਪੂਰਵਾ ਗਰਗ ਨੂੰ ਸੌਂਪ ਦਿੱਤੀ ਗਈ ਹੈ। ਪੰਜਾਬ ਸਰਕਾਰ ਅਤੇ ਇਸ ਦੇ ਕਈ ਮੰਤਰੀਆਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਯੂਟੀ ਪ੍ਰਸ਼ਾਸਨ ਵਿੱਚ ਪੰਜਾਬ ਕੇਡਰ ਦੀਆਂ ਅਸਾਮੀਆਂ ’ਤੇ ਹੋਰ ਕਾਡਰ ਭਰਤੀ ਕੀਤੇ ਜਾ ਰਹੇ ਹਨ। IAS ਪੂਰਵਾ ਗਰਗ ਬਣੀ CITCO ਦੀ ਨਵੀਂ MD ਇਹ ਵੀ ਪੜ੍ਹੋ:Russia-Ukraine War: ਭਾਰਤੀ ਹਵਾਈ ਸੈਨਾ ਦੇ ਤਿੰਨ ਜਹਾਜ਼ 629 ਭਾਰਤੀਆਂ ਨੂੰ ਲੈ ਕੇ ਪਰਤੇ ਦਿੱਲੀ ਪੰਜਾਬ ਦੇ ਆਗੂ ਇਸ ਨੂੰ ਸਾਜ਼ਿਸ਼ ਦੱਸ ਰਹੇ ਹਨ, ਜਦਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਾਲੇ ਪਾਸੇ ਤੋਂ ਅਧਿਕਾਰੀਆਂ ਦਾ ਪੈਨਲ ਨਹੀਂ ਭੇਜਿਆ ਜਾ ਰਿਹਾ। ਦੱਸਿਆ ਕਿ ਕਈ ਮਹੀਨੇ ਪਹਿਲਾਂ ਪੰਜਾਬ ਨੂੰ ਪੱਤਰ ਭੇਜ ਕੇ ਸੀਟਕੋ ਦੇ ਐਮਡੀ ਦੀ ਅਸਾਮੀ ਭਰਨ ਲਈ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਸੀ। ਕਈ ਦਿਨਾਂ ਤੱਕ ਕੋਈ ਜਵਾਬ ਨਹੀਂ ਆਇਆ ਅਤੇ ਫਿਰ ਰੀਮਾਈਂਡਰ ਭੇਜਿਆ ਗਿਆ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਪੋਸਟ ਨੂੰ ਭਰਨ ਲਈ ਪੰਜਾਬ ਨੂੰ ਕੁੱਲ 8 ਰੀਮਾਈਂਡਰ ਭੇਜੇ ਗਏ ਹਨ। ਆਖਰੀ ਰੀਮਾਈਂਡਰ 25 ਫਰਵਰੀ ਨੂੰ ਭੇਜਿਆ ਗਿਆ ਸੀ, ਉਸ ਤੋਂ ਬਾਅਦ ਵੀ ਪੰਜਾਬ ਨੇ ਨਾਂ ਨਹੀਂ ਭੇਜੇ। IAS ਪੂਰਵਾ ਗਰਗ ਬਣੀ CITCO ਦੀ ਨਵੀਂ MD ਸ਼ੁੱਕਰਵਾਰ ਨੂੰ ਯੂਟੀ ਪ੍ਰਸ਼ਾਸਨ ਨੇ ਜਸਵਿੰਦਰ ਕੌਰ ਨੂੰ ਸਿਟਕੋ ਦੇ ਐਮਡੀ ਦੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਸੀ। ਪੰਜਾਬ ਤੋਂ ਕੋਈ ਅਧਿਕਾਰੀ ਨਾ ਆਉਣ ਕਾਰਨ ਇਹ ਅਹੁਦਾ ਯੂਟੀ ਕੇਡਰ ਦੇ ਆਈਏਐਸ ਪੂਰਵਾ ਗਰਗ ਨੂੰ ਸੌਂਪਿਆ ਗਿਆ। ਦੱਸ ਦੇਈਏ ਕਿ ਸਿਟਕੋ ਐਮਡੀ ਦਾ ਅਹੁਦਾ ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਲਈ ਰਾਖਵਾਂ ਹੈ। ਪੰਜਾਬ ਦੇ ਕਈ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਯੂਟੀ ਪ੍ਰਸ਼ਾਸਨ ਵਿੱਚ ਅਧਿਕਾਰੀਆਂ ਦੀ ਤਾਇਨਾਤੀ ਵਿੱਚ 60:40 ਦੇ ਅਨੁਪਾਤ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ 60:40 ਦਾ ਅਨੁਪਾਤ ਲਾਜ਼ਮੀ ਨਹੀਂ ਹੈ। ਇਹ ਸਿਰਫ਼ ਚੰਡੀਗੜ੍ਹ ਲਈ ਕੀਤਾ ਗਿਆ ਆਰਜ਼ੀ ਪ੍ਰਬੰਧ ਸੀ। IAS ਪੂਰਵਾ ਗਰਗ ਬਣੀ CITCO ਦੀ ਨਵੀਂ MD ਕੇਂਦਰੀ ਗ੍ਰਹਿ ਮੰਤਰਾਲਾ ਵੀ ਇਸ ਨਾਲ ਸਹਿਮਤ ਹੈ, ਇਸੇ ਲਈ ਪੰਜਾਬ, ਹਰਿਆਣਾ ਦੇ ਨਾਲ-ਨਾਲ ਏ.ਜੀ.ਐਮ.ਯੂ.ਟੀ., ਡੈਨਿਕਸ ਕੇਡਰ ਦੇ ਅਧਿਕਾਰੀ ਵੀ ਸ਼ਹਿਰ ਵਿਚ ਤਾਇਨਾਤ ਕੀਤੇ ਗਏ ਹਨ। ਦੂਜੇ ਪਾਸੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਐਸ.ਬੀ.ਚਵਾਨ ਨੇ ਵੀ ਕਈ ਸਾਲ ਪਹਿਲਾਂ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਪੰਜਾਬ ਪੁਨਰਗਠਨ ਐਕਟ 1966 ਵਿੱਚ ਪੰਜਾਬ ਅਤੇ ਹਰਿਆਣਾ ਵਿੱਚੋਂ ਚੰਡੀਗੜ੍ਹ ਵਿੱਚ ਅਸਾਮੀਆਂ ਭਰਨ ਦੀ ਕਿਤੇ ਵੀ ਵਿਵਸਥਾ ਨਹੀਂ ਹੈ। ਕੁਝ ਅਨੁਪਾਤ ਵਿੱਚ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। -PTC News


Top News view more...

Latest News view more...

PTC NETWORK