'ਪੁਸ਼ਪਾ' ਸਟਾਰ ਅੱਲੂ ਅਰਜੁਨ ਨੇ ਪਰਿਵਾਰ ਨਾਲ ਮਨਾਈ ਵਿਆਹ ਦੀ 11ਵੀਂ ਵਰ੍ਹੇਗੰਢ
ਬਿਊਰੋ: 'ਪੁਸ਼ਪਾ: ਦ ਰਾਈਜ਼' ਅਦਾਕਾਰ ਅੱਲੂ ਅਰਜੁਨ ਨੇ ਐਤਵਾਰ ਨੂੰ ਆਪਣੀ ਪਤਨੀ ਅਲੂ ਸਨੇਹਾ ਰੈੱਡੀ ਨਾਲ ਵਿਆਹ ਦੇ 11 ਸਾਲ ਮੁਕੱਮਲ ਹੋਣ ਉੱਤੇ ਵਿਆਹ ਦੀ ਵਰ੍ਹੇਗੰਢ ਮਨਾਈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਖਾਸ ਦਿਨ ਨੂੰ ਮਨਾਉਂਦੇ ਹੋਏ ਦੋ ਮਨਮੋਹਕ ਪੋਸਟਾਂ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ: ਸਵਿਟਜ਼ਰਲੈਂਡ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਪਹਿਲੀ ਪੋਸਟ ਵਿੱਚ ਉਨ੍ਹਾਂ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਕੇਕ ਦੀ ਇੱਕ ਤਸਵੀਰ ਸਾਂਝੀ ਕੀਤੀ, ਦੂਜੀ ਪੋਸਟ ਵਿੱਚ ਉਨ੍ਹਾਂ ਇੱਕ ਪਿਆਰੀ ਪਰਿਵਾਰਕ ਤਸਵੀਰ ਸਾਂਝੀ ਕੀਤੀ। ਦੋਵੇਂ ਪੋਸਟਾਂ ਨੂੰ ਵੇਖ ਸਪਸ਼ਟ ਹੁੰਦਾ ਹੈ ਕਿ ਛੋਟੇ ਅਤੇ ਪਿਆਰੇ ਪਰਿਵਾਰ ਨੇ ਕਿੰਝ ਵਰ੍ਹੇਗੰਢ ਦਾ ਕੇਕ ਕੱਟਿਆ ਅਤੇ ਜਸ਼ਨ ਮਨਾਇਆ। ਅੱਲੂ ਅਰਜੁਨ ਨੇ ਪੋਸਟ ਦਾ ਕੈਪਸ਼ਨ ਸਾਂਝ ਕਰਦਿਆਂ ਲਿਖਿਆ "ਹੈਪੀ ਐਨੀਵਰਸਰੀ ਕਿਊਟੀ। ਇਕੱਠਿਆਂ ਦੇ 11 ਸਾਲ। #AAfamily"
ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਨੇ ਖੂਬਸੂਰਤ ਸ਼ੁਭਕਾਮਨਾਵਾਂ ਨਾਲ ਉਨ੍ਹਾਂ ਦੀ ਪੋਸਟ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਦੋਵਾਂ ਨੂੰ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ। ਕਈ ਮਸ਼ਹੂਰ ਹਸਤੀਆਂ ਨੇ ਵੀ ਪੋਸਟ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ, ਅਭਿਨੇਤਰੀ ਸ਼ਰੂਤੀ ਹਾਸਨ ਨੇ ਲਾਲ ਦਿਲ ਦਾ ਇਮੋਟਿਕੋਨ ਪੋਸਟ ਕਰ ਆਪਣੀ ਭਾਵਨਾ ਪ੍ਰਗਟ ਕੀਤੀ।View this post on Instagram
ਦੱਖਣੀ ਫ਼ਿਲਮਾਂ ਦੇ ਮਸ਼ਹੂਰ ਅਭਿਨੇਤਾ ਅਤੇ ਉਸਦੀ ਪਤਨੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪੋਸਟ ਸਾਂਝੇ ਕਰਦੇ ਰਹਿੰਦੇ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਪਰਿਵਾਰਕ ਤਸਵੀਰਾਂ ਸਾਂਝੀਆਂ ਹੁੰਦੀਆਂ ਨੇ, ਇਹ ਪੋਸਟਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੇ ਪਰਿਵਾਰਕ ਟੀਚੇ ਪ੍ਰਦਾਨ ਕਰਦੇ ਹਨ। ਇਹ ਵੀ ਪੜ੍ਹੋ: ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲView this post on Instagram