Mon, Jun 16, 2025
Whatsapp

Delhi violence: ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ

Reported by:  PTC News Desk  Edited by:  Shanker Badra -- February 14th 2021 12:50 PM -- Updated: February 14th 2021 05:10 PM
Delhi violence: ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ

Delhi violence: ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ

ਨਵੀਂ ਦਿੱਲੀ : ਦਿੱਲੀ ਪੁਲਿਸ (Delhi Police) ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦੋਸ਼ੀ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।ਦਿੱਲੀ ਪੁਲਿਸ ਕ੍ਰਾਈਮ ਬਰਾਂਚ ਅਤੇ ਵਿਸ਼ੇਸ਼ ਸੈੱਲ ਦੀ ਟੀਮਾਂ ਇਸ ਸਬੰਧ 'ਚ ਪੰਜਾਬ, ਹਰਿਆਣਾ ਅਤੇ ਦਿੱਲੀ-ਐਨ.ਸੀ.ਆਰ. 'ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ [caption id="attachment_474783" align="aligncenter" width="266"]R-Day violence : Delhi Police announces Rs 1 lakh reward on Lakha Sidhana Delhi violence : ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ[/caption] ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਦਾ ਪਤਾ ਦੱਸਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ। ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਲੱਖਾ ਸਿਧਾਣਾ ਸਿਰ ਵੀ ਭੀੜ ਨੂੰ ਹਿੰਸਾ ਲਈ ਉਕਸਾਉਣ ਦਾ ਦੋਸ਼ ਹੈ।ਲਾਲਾ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਮੁਲਜ਼ਮ ਲੱਖਾ ਸਿਧਾਣਾ ਸਿਰ ਰੱਖੀ ਇਨਾਮ ਰਾਸ਼ੀ 'ਚ ਵਾਧਾ ਕੀਤਾ ਹੈ। [caption id="attachment_474779" align="aligncenter" width="300"]R-Day violence : Delhi Police announces Rs 1 lakh reward on Lakha Sidhana Delhi violence : ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ[/caption] ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ 26 ਜਨਵਰੀ ਨੂੰ ਹੋਈ ਦਿੱਲੀ ਹਿੰਸਾ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਦੀ ਰਾਤ ਨੂੰ ਸਿੰਘੂ ਸਰਹੱਦ ‘ਤੇ ਭੜਕਾਊ ਭਾਸ਼ਣ ਦਿੱਤਾ ਸੀ। ਉਸ ਸਮੇਂ ਲੱਖਾ ਸਿਧਾਣਾ ਵੀ ਉਥੇ ਮੌਜੂਦ ਸੀ। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਕਿਸਾਨ ਅੰਦੋਲਨ ਨਾਲ ਕੀ ਸੰਬੰਧ ਹਨ, ਇਸ ਸੰਬੰਧੀ ਜਾਂਚ ਚੱਲ ਰਹੀ ਹੈ। [caption id="attachment_474781" align="aligncenter" width="268"]R-Day violence : Delhi Police announces Rs 1 lakh reward on Lakha Sidhana Delhi violence : ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ ਰੱਖਿਆ 1 ਲੱਖ ਦਾ ਇਨਾਮ ,ਭਾਲ 'ਚ ਜੁਟੀਆਂ ਵਿਸ਼ੇਸ਼ ਟੀਮਾਂ[/caption] ਪੜ੍ਹੋ ਹੋਰ ਖ਼ਬਰਾਂ : ਪੱਟੀ 'ਚ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ 'ਤੇ ਕੀਤਾ ਹਮਲਾ ,ਗੋਲੀ ਚੱਲਣ ਨਾਲ ਇੱਕ ਜ਼ਖਮੀ ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬੀ ਐਕਟਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਉਹ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਹੈ। ਉੱਧਰ ਕਿਸਾਨ ਅੰਦੋਲਨ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਆਗੂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ,ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਕੋਈ ਪ੍ਰਸਤਾਵ ਨਹੀਂ ਭੇਜਿਆ ਜਾ ਰਿਹਾ ਹੈ। -PTCNews


Top News view more...

Latest News view more...

PTC NETWORK