Sri Lanka News: ਸ਼੍ਰੀ ਲੰਕਾ ਦੇ ਉਵਾ ਸੂਬੇ 'ਚ ਐਤਵਾਰ (21 ਅਪ੍ਰੈਲ) ਨੂੰ ਇਕ ਵੱਡੇ ਦਰਦਨਾਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਵਾ ਸੂਬੇ ਵਿੱਚ ਇੱਕ ਰੇਸਿੰਗ ਈਵੈਂਟ ਚੱਲ ਰਿਹਾ ਸੀ। ਇਸ ਦੌਰਾਨ ਇਕ ਕਾਰ ਅਚਾਨਕ ਪਟੜੀ ਤੋਂ ਉਤਰ ਗਈ ਅਤੇ ਪੂਰੀ ਤਰ੍ਹਾਂ ਅਸੰਤੁਲਿਤ ਹੋ ਗਈ। ਇਸ ਤੋਂ ਬਾਅਦ ਕਾਰ ਨੇ ਬੱਚੇ ਸਮੇਤ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 23 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ 23 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਇਕ 8 ਸਾਲਾ ਬੱਚਾ ਅਤੇ 4 ਟਰੈਕ ਸਹਾਇਕ ਸ਼ਾਮਲ ਹਨ।
Sri Lanka: Seven people killed, 20 others injured as racing car veers off track 
Read @ANI Story | https://t.co/RGDNiqkaJI #SriLanka #racingcar #FoxHillSuperCross2024 pic.twitter.com/uG8yjTOQPP
— ANI Digital (@ani_digital) April 21, 2024
 <script async src=https://platform.twitter.com/widgets.js charset=utf-8></script>2019 ਤੋਂ ਪਹਿਲਾਂ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਸੀ। ਜਾਣਕਾਰੀ ਮੁਤਾਬਕ ਇਸ ਕਾਰ ਈਵੈਂਟ ਦਾ ਆਯੋਜਨ ਸ਼੍ਰੀਲੰਕਾਈ ਆਰਮੀ ਵੱਲੋਂ ਕੀਤਾ ਗਿਆ ਸੀ। ਇਹ 28ਵੀਂ ਵਾਰ ਸੀ ਜਦੋਂ ਫੌਜ ਨੇ ਇਸ ਕਾਰ ਰੇਸਿੰਗ ਈਵੈਂਟ ਦੀ ਸ਼ੁਰੂਆਤ ਕੀਤੀ। ਇਸ ਘਟਨਾ 'ਚ 7 ਲੋਕਾਂ ਦੀ ਮੌਤ ਹੋਣ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ। ਐਤਵਾਰ ਨੂੰ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਸਮਾਗਮ 'ਚ ਲਗਭਗ 1 ਲੱਖ ਦਰਸ਼ਕ ਮੌਜੂਦ ਸਨ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ।2019 ਵਿੱਚ ਇਸ ਘਟਨਾ ਵਿੱਚ 270 ਲੋਕ ਮਾਰੇ ਗਏ ਸਨਇਸ ਰੇਸਿੰਗ ਈਵੈਂਟ ਦਾ ਆਯੋਜਨ ਸ਼੍ਰੀਲੰਕਾਈ ਆਰਮੀ ਵੱਲੋਂ ਨਵੇਂ ਸਾਲ ਦੇ ਮੌਕੇ 'ਤੇ ਜਸ਼ਨ ਵਜੋਂ ਕੀਤਾ ਗਿਆ ਸੀ। 2019 ਵਿੱਚ, ਈਸਟਰ ਐਤਵਾਰ ਨੂੰ ਹਮਲਿਆਂ ਤੋਂ ਬਾਅਦ ਕਾਰ ਰੇਸਿੰਗ ਬੰਦ ਕਰ ਦਿੱਤੀ ਗਈ ਸੀ। 2019 ਦੇ ਆਤਮਘਾਤੀ ਹਮਲੇ ਵਿੱਚ ਇੱਥੇ ਲਗਭਗ 270 ਲੋਕਾਂ ਦੀ ਮੌਤ ਹੋ ਗਈ ਸੀ। ਇਸ ਈਵੈਂਟ ਨੂੰ 2019 ਤੋਂ ਬਾਅਦ ਦੁਬਾਰਾ ਸ਼ੁਰੂ ਕਰਨ ਬਾਰੇ ਸੋਚਿਆ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਈਵੈਂਟ ਵਿੱਚ ਕੀ ਹੋਣ ਵਾਲਾ ਹੈ।