Fri, Apr 19, 2024
Whatsapp

Railway Recruitment Scam: ਲਾਲੂ ਪ੍ਰਸਾਦ ਯਾਦਵ ਦੇ ਤਤਕਾਲੀ OSD ਭੋਲਾ ਯਾਦਵ ਗ੍ਰਿਫ਼ਤਾਰ, ਬਿਹਾਰ 'ਚ ਕਰੀਬ 4 ਥਾਵਾਂ 'ਤੇ CBIਦੀ ਛਾਪੇਮਾਰੀ

Written by  Pardeep Singh -- July 27th 2022 11:30 AM
Railway Recruitment Scam: ਲਾਲੂ ਪ੍ਰਸਾਦ ਯਾਦਵ ਦੇ ਤਤਕਾਲੀ OSD ਭੋਲਾ ਯਾਦਵ ਗ੍ਰਿਫ਼ਤਾਰ, ਬਿਹਾਰ 'ਚ ਕਰੀਬ 4 ਥਾਵਾਂ 'ਤੇ CBIਦੀ ਛਾਪੇਮਾਰੀ

Railway Recruitment Scam: ਲਾਲੂ ਪ੍ਰਸਾਦ ਯਾਦਵ ਦੇ ਤਤਕਾਲੀ OSD ਭੋਲਾ ਯਾਦਵ ਗ੍ਰਿਫ਼ਤਾਰ, ਬਿਹਾਰ 'ਚ ਕਰੀਬ 4 ਥਾਵਾਂ 'ਤੇ CBIਦੀ ਛਾਪੇਮਾਰੀ

ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਤਤਕਾਲੀ ਓਐਸਡੀ ਭੋਲਾ ਯਾਦਵ ਨੂੰ ਨੌਕਰੀ ਲਈ ਜ਼ਮੀਨ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਬਿਹਾਰ 'ਚ ਪਟਨਾ ਅਤੇ ਦਰਭੰਗਾ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।  ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਰੇਲਵੇ ਭਰਤੀ ਘੁਟਾਲੇ ਨਾਲ ਜੁੜੇ ਇਕ ਮਾਮਲੇ 'ਚ ਹੋਈ ਹੈ। ਇੰਨਾ ਹੀ ਨਹੀਂ ਸੀਬੀਆਈ ਨੇ ਬਿਹਾਰ ਦੇ ਪਟਨਾ ਅਤੇ ਦਰਭੰਗਾ 'ਚ ਵੀ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਭੋਲਾ ਯਾਦਵ 2004 ਤੋਂ 2009 ਤੱਕ ਲਾਲੂ ਯਾਦਵ ਦੇ ਓ.ਐਸ.ਡੀ. ਲਾਲੂ ਯਾਦਵ ਉਸ ਸਮੇਂ ਕੇਂਦਰੀ ਰੇਲ ਮੰਤਰੀ ਸਨ। ਇਸ ਦੇ ਨਾਲ ਹੀ ਰੇਲਵੇ ਵਿੱਚ ਭਰਤੀ ਘੁਟਾਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਭੋਲਾ ਯਾਦਵ ਇਸ ਘੁਟਾਲੇ ਦਾ ਕਥਿਤ ਸਰਗਨਾ ਹੈ। ਜ਼ਮੀਨ ਅਤੇ ਪਲਾਟ ਦੇ ਬਦਲੇ ਦਿੱਤੀ ਨੌਕਰੀ ਦਰਅਸਲ, ਇਹ ਮਾਮਲਾ ਭਰਤੀ ਘੁਟਾਲੇ ਨਾਲ ਜੁੜਿਆ ਹੋਇਆ ਹੈ। ਇਲਜ਼ਾਮ ਹੈ ਕਿ ਲਾਲੂ ਯਾਦਵ ਜਦੋਂ ਰੇਲ ਮੰਤਰੀ ਸਨ ਤਾਂ ਨੌਕਰੀ ਦਿਵਾਉਣ ਦੇ ਬਦਲੇ ਜ਼ਮੀਨ ਅਤੇ ਪਲਾਟ ਲਏ ਗਏ ਸਨ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸੀਬੀਆਈ ਨੇ ਲਾਲੂ ਯਾਦਵ, ਰਾਬੜੀ ਦੇਵੀ, ਮੀਸਾ ਯਾਦਵ, ਹੇਮਾ ਯਾਦਵ ਅਤੇ ਕੁਝ ਅਜਿਹੇ ਉਮੀਦਵਾਰਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੂੰ ਪਲਾਟ ਜਾਂ ਜਾਇਦਾਦ ਦੇ ਬਦਲੇ ਨੌਕਰੀ ਦਿੱਤੀ ਗਈ ਸੀ। ਸੀਬੀਆਈ ਨੇ ਲਾਲੂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਇਸ ਤੋਂ ਪਹਿਲਾਂ ਮਈ ਵਿੱਚ ਸੀਬੀਆਈ ਨੇ ਇਸ ਮਾਮਲੇ ਵਿੱਚ ਲਾਲੂ ਯਾਦਵ ਨਾਲ ਸਬੰਧਤ 17 ਥਾਵਾਂ ’ਤੇ ਛਾਪੇ ਮਾਰੇ ਸਨ। ਸੀਬੀਆਈ ਦੀ ਇਹ ਕਾਰਵਾਈ ਕਰੀਬ 14 ਘੰਟੇ ਚੱਲੀ। ਇਹ ਛਾਪੇ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਧੀ ਮੀਸਾ ਭਾਰਤੀ ਦੇ ਪਟਨਾ, ਗੋਪਾਲਗੰਜ ਅਤੇ ਦਿੱਲੀ ਦੇ ਟਿਕਾਣਿਆਂ 'ਤੇ ਮਾਰੇ ਗਏ ਸਨ। ਇਹ ਵੀ  ਪੜ੍ਹੋ:Punjab Weather: ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ -PTC News


Top News view more...

Latest News view more...