ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ-ਟ੍ਰੈਕਟਰ ਤਿਆਰ ਰੱਖੋ, ਸਰਕਾਰ ਮੰਨਣ ਵਾਲੀ ਨਹੀਂ, ਇਲਾਜ ਕਰਨਾ ਪਵੇਗਾ

By Baljit Singh - June 21, 2021 2:06 pm

ਨਵੀਂ ਦਿੱਲੀ: ਤਿੰਨਾਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੰਨ ਨਹੀਂ ਰਹੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜ਼ਮੀਨ ਨੂੰ ਬਚਾਉਣ ਲਈ ਸਾਨੂੰ ਅੰਦੋਲਨ ਤੇਜ਼ ਕਰਨਾ ਹੋਵੇਗਾ। ਸਰਕਾਰ ਨੂੰ ਸਖ਼ਤ ਲਹਿਜੇ ਵਿਚ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਲਾਜ ਤਾਂ ਕਰਨਾ ਪਵੇਗਾ।

ਪੜੋ ਹੋਰ ਖਬਰਾਂ: ਦਿੱਲੀ ‘ਚ ਬੂਟਾਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਲਾਪਤਾ

ਰਾਕੇਸ਼ ਟਿਕੈਤ ਨੇ ਟਵਿੱਟਰ ਉੱਤੇ ਲਿਖਿਆ ਕਿ ਸਰਕਾਰ ਮੰਨਣ ਵਾਲੀ ਨਹੀਂ ਹੈ। ਇਲਾਜ ਤਾਂ ਕਰਨਾ ਪਵੇਗਾ। ਟ੍ਰੈਕਟਰਾਂ ਦੇ ਨਾਲ ਆਪਣੀ ਤਿਆਰੀ ਰੱਖੋ। ਜ਼ਮੀਨ ਬਚਾਉਣ ਲਈ ਅੰਦੋਲਨ ਤੇਜ਼ ਕਰਨਾ ਹੋਵੇਗਾ। ਅਜਿਹਾ ਨਹੀਂ ਕਿ ਰਾਕੇਸ਼ ਟਿਕੈਤ ਨੇ ਪਹਿਲੀ ਵਾਰ ਕੇਂਦਰ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਹੈ। ਇੱਕ ਦਿਨ ਪਹਿਲਾਂ ਵੀ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਆਪਣੇ ਮਨ ਤੋਂ ਇਹ ਗਲਤਫਹਿਮੀ ਕੱਢ ਦੇਵੇ ਕਿ ਕਿਸਾਨ ਵਾਪਸ ਜਾਵੇਗਾ।

ਪੜੋ ਹੋਰ ਖਬਰਾਂ: 11 ਸਾਲ ਪਹਿਲਾਂ ਰੇਲ ਹਾਦਸੇ ‘ਚ ਮ੍ਰਿਤ ਦੱਸ ਪਰਿਵਾਰ ਨੇ ਲਈ ਸੀ ਨੌਕਰੀ, ਹੁਣ ਮਿਲਿਆ ਜ਼ਿੰਦਾ

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕਿਸਾਨ ਉਦੋਂ ਵਾਪਸ ਜਾਵੇਗਾ, ਜਦੋਂ ਮੰਗੇਂ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਤਿੰਨੇ ਖੇਤੀਬਾੜੀ ਕਾਨੂੰਨ ਰੱਦ ਹੋਣ ਅਤੇ ਐੱਮਐੱਮਸੀ ਉੱਤੇ ਕਾਨੂੰਨ ਬਣੇ। ਦੱਸ ਦਈਏ ਕਿ ਕੋਰੋਨਾ ਸੰਕਟ ਦੇ ਦੌਰਾਨ ਪਿਛਲੇ 200 ਤੋਂ ਜ਼ਿਆਦਾ ਦਿਨਾਂ ਤੋਂ ਦਿੱਲੀ ਦੇ ਬਾਰਡਰ ਉੱਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।

ਪੜੋ ਹੋਰ ਖਬਰਾਂ: ਇਮਰਾਨ ਖਾਨ ਦਾ ਅਜੀਬ ਬਿਆਨ, ਪਾਕਿ ‘ਚ ਰੇਪ ਲਈ ਔਰਤਾਂ ਦੇ ਕੱਪੜਿਆਂ ਨੂੰ ਦੱਸਿਆ ਜ਼ਿੰਮੇਦਾਰ

ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਉੱਤੇ ਇਲਜ਼ਾਮ ਲਗਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਮੋਰਚਾ ਵਲੋਂ ਜਾਰੀ ਬਿਆਨ ਮੁਤਾਬਕ ਅੰਦੋਲਨ ਅਜੇ ਖਤਮ ਨਹੀਂ ਹੋਵੇਗਾ। ਇਸ ਮੋਰਚੇ ਦੇ ਤਹਿਤ 40 ਕਿਸਾਨ ਸੰਗਠਨ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ।

-PTC News

adv-img
adv-img