ਮੁੰਬਈ : ਰਣਦੀਪ ਹੁੱਡਾ (Randeep Hooda) ਆਪਣੇ ਨਵੇਂ ਪ੍ਰੋਜੈਕਟ ਵਿਚ ਬਹੁਤ ਰੁਝੇ ਹੋਏ ਹਨ ਹਾਲ ਹੀ 'ਚ ਰਣਦੀਪ ਨੂੰ ਆਪਣੇ ਕੌਮਾਂਤਰੀ ਪ੍ਰੋਜੈਕਟ 'ਐਕਸਟ੍ਰੈਕਸ਼ਨ' (Extraction) ਦੀ ਸਫਲਤਾ ਪ੍ਰਪਾਤ ਹੋਈ ਹੈ ਇਸਦੇ ਨਾਲ ਰਣਦੀਪ ਹੁੱਡਾ (Randeep Hooda) ਨੈੱਟਫਲਿਕਸ (Netflix) ਨਾਲ ਇੱਕ ਹੋਰ ਨਵੀਂ ਵੈੱਬ ਸੀਰੀਜ਼ 'ਤੇ ਕੰਮ ਕਰ ਰਹੇ ਹਨ। Netflix Original ਦੁਆਰਾ ਪੇਸ਼ ਇਹ ਸੀਰੀਜ਼ "ਕੈਟ" (Cat) ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਵੈੱਬ ਸੀਰੀਜ਼ 'ਚ ਰਣਦੀਪ ਹੁੱਡਾ (Randeep Hooda) ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਇਸ ਫਿਲਮ 'ਚ ਰਣਦੀਪ (Randeep Hooda) ਦਾ ਅੰਦਾਜ਼ ਬਿਲਕੁਲ ਵੱਖਰਾ ਨਜ਼ਰ ਆਉਣ ਵਾਲਾ ਹੈ। ਦੱਸ ਦੇਈਏ ਕਿ ਇਹ ਨੈੱਟਫਲਿਕਸ (Netflix) ਸੀਰੀਜ਼ ਕੈਟ (Cat) ਇੱਕ ਨਿਰਦੋਸ਼ ਆਦਮੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਗੈਂਗ ਦੇ ਨੇਤਾਵਾਂ, ਪੁਲਿਸ ਅਤੇ ਰਾਜਨੈਤਿਕ ਤਾਕਤਾਂ ਦੇ ਵਿਚਕਾਰ ਇੱਕ ਡੂੰਘੀ, ਨਸ਼ਾ-ਤਸਕਰੀ ਦੀ ਸਾਜ਼ਿਸ਼ ਵਿੱਚ ਸੁੱਟਿਆ ਜਾਂਦਾ ਹੈ।

ਇਹ ਇੱਕ ਜ਼ਬਰਦਸਤ ਕ੍ਰਾਈਮ ਥ੍ਰਿਲਰ ਹੈ ਜੋ ਪੰਜਾਬ ਦੇ ਅੰਦਰੂਨੀ ਇਲਾਕਿਆਂ 'ਤੇ ਨਿਰਧਾਰਿਤ ਹੈ। ਕੈਟ (Cat) ਦੀ ਪਹਿਲੀ ਲੁੱਕ 'ਚ ਰਣਦੀਪ ਹੁੱਡਾ ਆਪਣੇ ਚਿਹਰੇ 'ਤੇ ਦਾਗ ਦੇ ਨਾਲ ਕਾਫੀ ਵੱਖਰੇ ਨਜ਼ਰ ਆ ਰਹੇ ਹਨ। ਦਰਸ਼ਕ ਉਨ੍ਹਾਂ ਨੂੰ ਇਸ ਭੂਮਿਕਾ ਵਿੱਚ ਦੇਖਣ ਲਈ ਬਹੁਤ ਉਤਸੁਕ ਹਨ। ਦਾੜ੍ਹੀ ਅਤੇ ਪੱਗ ਨਾਲ ਅਜਿਹਾ ਲੱਗ ਰਿਹਾ ਹੈ ਕਿ ਰਣਦੀਪ ਹੁੱਡਾ(Randeep Hooda) ਨੇ ਇਕ ਵਾਰ ਫਿਰ ਆਪਣੇ ਕਿਰਦਾਰ ਨੂੰ ਤਿਆਰ ਕਰਨ ਲਈ ਕਾਫੀ ਮਿਹਨਤ ਕੀਤੀ ਹੈ। ਇਸ ਸ਼ੋਅ ਨੂੰ ਬਲਵਿੰਦਰ ਸਿੰਘ ਜੰਜੂਆ ਅਤੇ ਪੰਚਾਲੀ ਚੱਕਰਵਰਤੀ ਨੇ ਪ੍ਰੋਡਿਊਸ ਕੀਤਾ ਹੈ।
'ਕੈਟ'(Cat) ਬਾਰੇ ਗੱਲ ਕਰਦੇ ਹੋਏ, ਰਣਦੀਪ ਹੁੱਡਾ (Randeep Hooda) ਨੇ ਕਿਹਾ, "ਨੈੱਟਫਲਿਕਸ (Netflix) ਨਾਲ ਕੰਮ ਕਰਨਾ ਹਮੇਸ਼ਾ ਮੇਰੇ ਲਈ ਬਹੁਤ ਦਿਲਚਸਪ ਰਿਹਾ ਹੈ, ਇੱਥੋਂ ਤੱਕ ਕਿ "ਐਕਸਟ੍ਰਕਸ਼ਨ" (Extraction) ਦੇ ਦੌਰਾਨ ਮੈਂ ਨੈੱਟਫਲਿਕਸ (Netflix) ਦੇ ਨਾਲ ਇੱਕ ਸ਼ਾਨਦਾਰ ਸਫ਼ਰ ਕੀਤਾ ਸੀ ਅਤੇ ਮੈਨੂੰ ਪੂਰੀ ਦੁਨੀਆ ਤੋਂ ਪਿਆਰ ਮਿਲਿਆ, ਇਹ ਮੇਰੇ ਲਈ ਬਹੁਤ ਵੱਡਾ ਪਲ ਸੀ। 'ਕੈਟ' (Cat) ਵੀ ਅਜਿਹੀ ਨਵੀਂ ਕਹਾਣੀ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਮੇਰੇ ਪ੍ਰਸ਼ੰਸਕ ਅਤੇ ਦਰਸ਼ਕ ਇਸ ਨੂੰ ਬਰਾਬਰ ਪਸੰਦ ਕਰਨਗੇ।"
ਰਣਦੀਪ(Randeep Hooda) ਨੇ ਆਪਣੇ ਕਰੀਅਰ ਵਿੱਚ ਹਮੇਸ਼ਾ ਅਜਿਹੀਆਂ ਭੂਮਿਕਾਵਾਂ ਨੂੰ ਚੁਣਿਆ ਹੈ ਜੋ ਹਮੇਸ਼ਾ ਚੁਣੌਤੀ ਭਰਪੂਰ ਰਹੀਆਂ ਹਨ। ਹਾਈਵੇਅ, ਸਰਬਜੀਤ, ਸੁਲਤਾਨ, ਸਾਹਿਬ, ਬੀਵੀ ਔਰ ਗੈਂਗਸਟਰ, ਮੈਂ ਔਰ ਚਾਰਲਸ ਅਤੇ ਰੰਗਰਸੀਆ ਵਰਗੀਆਂ ਫ਼ਿਲਮਾਂ ਵਿੱਚ ਉਸ ਦੀ ਅਦਾਕਾਰੀ ਦੀ ਖੂਬ ਤਾਰੀਫ਼ ਹੋਈ ਹੈ। ਕੈਟ (Cat) ਤੋਂ ਇਲਾਵਾ ਰਣਦੀਪ ਜਲਦੀ ਹੀ ਇਲਿਆਨਾ ਡੀ'ਕਰੂਜ਼ ਦੀ ਆਉਣ ਵਾਲੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' ਅਤੇ ਸੋਨੀ ਦੀ ਪੇਸ਼ਕਸ਼ 'ਤੇਰਾ ਕੀ ਹੋਗਾ ਲਵਲੀ' 'ਚ ਨਜ਼ਰ ਆਉਣਗੇ।

-PTC News