Mon, Apr 29, 2024
Whatsapp

ਰੈਪਰ ਬਾਦਸ਼ਾਹ ਨੇ ਖਰੀਦੀ ਨਵੀਂ ਔਡੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

Written by  Jasmeet Singh -- May 10th 2022 05:02 PM -- Updated: May 10th 2022 05:06 PM
ਰੈਪਰ ਬਾਦਸ਼ਾਹ ਨੇ ਖਰੀਦੀ ਨਵੀਂ ਔਡੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਰੈਪਰ ਬਾਦਸ਼ਾਹ ਨੇ ਖਰੀਦੀ ਨਵੀਂ ਔਡੀ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਮਨੋਰੰਜਨ: ਹਰਿਆਣਵੀ ਛੋਰਾ ਆਦਿਤਿਆ ਪ੍ਰਤੀਕ ਸਿਸੋਦੀਆ ਜਿਸਨੇ ਪੰਜਾਬੀ ਰੈਪ (Punjabi Rap) ਸਟਾਈਲ ਨੂੰ ਪੰਜਾਬੀ ਸੰਗੀਤ ਜਗਤ ਤੋਂ ਬਾਲੀਵੁੱਡ (Bollywood) ਦੇ ਗਾਣਿਆਂ ਤੱਕ ਮਸ਼ਹੂਰ ਕਰਵਾਇਆ ਦੇ ਰੈਪਰ ਬਾਦਸ਼ਾਹ (Rapper Badshah) ਦੇ ਦੇਸ਼-ਵਿਦੇਸ਼ ਵਿਚ ਅਨੇਕਾਂ ਹੀ ਪ੍ਰਸ਼ੰਸਕ ਹਨ। ਪਰ ਜਿਹੜੀ ਗੱਲ ਉਨ੍ਹਾਂ ਦੇ ਜ਼ਿਆਦਾਤਰ ਪ੍ਰਸ਼ੰਸਕ ਨਹੀਂ ਜਾਣਦੇ ਉਹ ਹੈ ਬਾਦਸ਼ਾਹ (Badshah) ਅਤੇ ਲਗਜ਼ਰੀ ਗੱਡੀਆਂ ਲਈ ਉਨ੍ਹਾਂ ਦਾ ਪਿਆਰ, ਜੀ ਹਾਂ ਹਰ ਪੰਜਾਬੀ ਦੀ ਤਰ੍ਹਾਂ ਬਾਦਸ਼ਾਹ ਨੂੰ ਵੀ ਆਪਣੀ ਗੱਡੀਆਂ ਨਾਲ ਬਹੁਤ ਪਿਆਰ ਹੈ। ਉਸ ਦੀ ਤਾਜ਼ਾ ਮਿਸਾਲ ਹੈ ਉਨ੍ਹਾਂ ਦੀ ਨਵੀਂ Audi Q8 ਲਗਰਜ਼ੀ ਕਾਰ, ਜੋ ਉਨ੍ਹਾਂ ਦੇ ਗੱਡੀਆਂ ਦੇ ਜ਼ਖੀਰੇ ਵਿਚ ਨਵੀਂ ਐਡੀਸ਼ਨ ਹੈ। ਇਸ ਗੱਡੀ ਦੀ ਕੀਮਤ 1.38 ਕਰੋੜ ਰੁਪਏ ਦੇ ਕਰੀਬ ਹੈ। ਇਹ ਵੀ ਪੜ੍ਹੋ: ਸਰਗੁਣ ਮਹਿਤਾ ਸ਼ਰੇਆਮ ਸੜਕ 'ਤੇ ਇਸ ਪੰਜਾਬੀ ਅਦਾਕਾਰਾ ਨਾਲ ਹੋਈ ਹੱਥੋਪਾਈ, ਵੀਡੀਓ ਵਾਇਰਲ ਰੈਪਰ ਬਾਦਸ਼ਾਹ ਨੇ ਹਾਲਹੀ ਵਿਚ Audi Q8 ਖਰੀਦੀ ਅਤੇ ਇਸਨੂੰ ਆਪਣੀ ਕਾਰ ਕਲੈਕਸ਼ਨ ਵਿੱਚ ਸ਼ਾਮਲ ਕੀਤਾ। ਇੰਸਟਾਗ੍ਰਾਮ 'ਤੇ ਬਾਦਸ਼ਾਹ ਨੇ ਆਪਣੀ ਨਵੀਂ ਕਾਰ ਨਾਲ ਇਕ ਫੋਟੋ ਸ਼ੇਅਰ ਕੀਤੀ। ਉਨ੍ਹਾਂ ਨੇ ਫੋਟੋ ਸਾਂਝੀ ਕਰਦਿਆਂ ਲਿਖਿਆ "ਗਤੀਸ਼ੀਲ, ਸਪੋਰਟੀ, ਬਹੁਮੁਖੀ, ਇਹ ਕਾਰ ਬਿਲਕੁਲ ਮੇਰੇ ਵਰਗੀ ਹੈ। ਮੈਂ #AudiQ8 ਨਾਲ ਆਪਣੀ ਯਾਤਰਾ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।" ਇਹ ਬਾਦਸ਼ਾਹ (Badshah) ਦੀ ਪਹਿਲੀ ਲਗਜ਼ਰੀ ਗੱਡੀ ਨਹੀਂ ਹੈ ਇਸਤੋਂ ਪਹਿਲਾਂ ਜਿਹੜੀਆਂ ਗੱਡੀਆਂ ਉਹ ਖਰੀਦ ਚੁੱਕੇ ਨੇ ਉਨ੍ਹਾਂ ਵਿਚ 6.46 ਕਰੋੜ ਰੁਪਏ ਦੀ ਲਾਗਤ ਵਾਲੀ Rolls Royce Wraith ਸ਼ਾਮਿਲ ਹੈ। ਦਿੱਲੀ ਵਿਖੇ ਪੰਜਾਬੀ ਮਾਂ ਅਤੇ ਹਰਿਆਣਵੀ ਪਿਤਾ ਦੇ ਗ੍ਰਹਿ ਜੰਮੇ ਬਾਦਸ਼ਾਹ (Badshah) ਕੋਲ ਕਾਲੇ ਰੰਗ ਦੀ ਮੈਟ ਫਿਨਿਸ਼ ਵਾਲੀ Jeep Wrangler ਵੀ ਹੈ, ਜਿਸਦੀ ਕੀਮਤ 71 ਲੱਖ ਰੁਪਏ ਦੇ ਕਰੀਬ ਹੈ। ਇਹ 2.8L ਡੀਜ਼ਲ ਇੰਜਣ ਵਾਲੀ ਖੂਬਸੂਰਤ SUV ਹੈ ਜੋ 197 BHP ਦੀ ਅਧਿਕਤਮ ਪਾਵਰ ਅਤੇ 460 Nm ਦਾ ਟਾਰਕ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਤੋਂ ਇਲਾਵਾ ਡੀਜੇ ਵਾਲੇ ਬਾਬੂ ਕੋਲ ਇੱਕ Mercedes-Benz GLS 350d ਵੀ ਹੈ ਜਿਸਦੀ ਕੀਮਤ ਭਾਰਤ ਵਿੱਚ ਲਗਭਗ 87 ਲੱਖ ਰੁਪਏ ਦੇ ਨੇੜੇ ਹੈ। ਵਿਸ਼ਾਲ 3.0L ਚਾਰ-ਸਿਲੰਡਰ ਡੀਜ਼ਲ ਇੰਜਣ ਤੋਂ ਪਾਵਰ ਖਿੱਚਦੇ ਹੋਏ, Mercedes-Benz GLS 350d, 250 BHP ਦੀ ਅਧਿਕਤਮ ਪਾਵਰ ਅਤੇ 620 Nm ਦਾ ਅਧਿਕਤਮ ਟਾਰਕ ਪ੍ਰਦਾਨ ਕਰਦੀ ਹੈ। ਅੰਤ ਵਿਚ Wakhra Swag ਗਾਇਕ ਦਾ ਸਵੈਗ ਸਿਰਫ਼ ਗਾਣਿਆਂ ਵਿਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ ਵਿਚ ਵੀ ਬਹੁਤ ਵੱਖਰਾ ਹੈ ਜਿਸ ਵਿਚ ਉਨ੍ਹਾਂ ਕੋਲ ਇੱਕ Porsche 718 Cayman ਵੀ ਹੈ। ਇਹ ਕਾਰ ਦੇ ਸ਼ੌਕੀਨਾਂ ਲਈ ਸਵਰਗ ਮੰਨੀ ਜਾਂਦੀ ਹੈ। ਇਸ ਕਾਰ ਦੀ ਕੀਮਤ ਕਰੀਬ 90 ਲੱਖ ਰੁਪਏ ਹੈ। ਰੈਪਰ ਬਾਦਸ਼ਾਹ, ਜਿਸ ਨੇ ਨਾ ਸਿਰਫ਼ ਸਾਨੂੰ "Abhi To Party Shuru Hui Hai" ਆਦਿ ਵਰਗੇ ਬਲਾਕਬਸਟਰ ਗੀਤ ਦਿੱਤੇ ਹਨ, ਸਗੋਂ ਹੁਣ ਉਨ੍ਹਾਂ ਸਾਨੂੰ ਕੁਝ ਵੱਡੇ ਟੀਚੇ ਵੀ ਦਿੱਤੇ ਹਨ। -PTC News


Top News view more...

Latest News view more...