ਕੌਮਾਂਤਰੀ ਪੌਪ ਸਿੰਗਰ Rihanna ਨੇ ਕਿਸਾਨ ਅੰਦੋਲਨ 'ਤੇ ਕੀਤਾ ਅਜਿਹਾ ਟਵੀਟ , ਮੱਚ ਗਿਆ ਬਵਾਲ
ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 70ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀਹਮਾਇਤ ਕਰ ਰਹੇ ਹਨ,ਓਥੇ ਹੀਅੰਤਰਰਾਸ਼ਟਰੀ ਪੌਪ ਸਿੰਗਰ ਰਿਹਾਨਾ (Rihanna) ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ।ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਲਗਾਤਾਰ ਰਿਹਾਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ। ਰਿਹਾਨਾ ਲਗਾਤਾਰ ਟ੍ਰੇਡਿੰਗ ਟੌਪਿਕ 'ਚ ਵੀ ਬਣੀ ਹੋਈ ਹੈ।
ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ
[caption id="attachment_471783" align="aligncenter" width="750"]
ਕੌਮਾਂਤਰੀ ਪੌਪ ਸਿੰਗਰ Rihanna ਨੇ ਕਿਸਾਨ ਅੰਦੋਲਨ 'ਤੇ ਕੀਤਾ ਅਜਿਹਾ ਟਵੀਟ , ਮੱਚ ਗਿਆ ਬਵਾਲ[/caption]
ਅੰਤਰਰਾਸ਼ਟਰੀ ਪੌਪ ਸਿੰਗਰ ਰਿਹਾਨਾ (Rihanna) ਨੇ ਮੰਗਲਵਾਰ ਨੂੰ ਇੱਕਦਮ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ (farmers protest)ਦੇ ਸਮਰਥਨ ਵਿੱਚ ਆਉਣ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਟਵਿੱਟਰ 'ਤੇ ਭਾਜਪਾ ਸਰਕਾਰ ਵੱਲੋਂ ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਲਗਾਈ ਗਈ ਇੰਟਰਨੈੱਟ' 'ਤੇ ਰੋਕ ਲਗਾਉਣ ਬਾਰੇ ਸਵਾਲ ਕੀਤਾ ਹੈ।
[caption id="attachment_471785" align="aligncenter" width="700"]
ਕੌਮਾਂਤਰੀ ਪੌਪ ਸਿੰਗਰ Rihanna ਨੇ ਕਿਸਾਨ ਅੰਦੋਲਨ 'ਤੇ ਕੀਤਾ ਅਜਿਹਾ ਟਵੀਟ , ਮੱਚ ਗਿਆ ਬਵਾਲ[/caption]
ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ ਹੈ ,ਜਿਸ ਨੂੰ ਕਿਸਾਨ ਸੰਘਰਸ਼ ਵਿਚ ਅੜਿੱਕਾ ਪਾਉਣ ਲਈ ਚੁੱਕਿਆ ਗਿਆ ਕਦਮ ਦੱਸ ਰਹੇ ਹਨ। ਉਸ ਨੇ ਇਕ ਖ਼ਬਰ ਦਾ ਆਰਟੀਕਲ ਟਵੀਟ ਨਾਲ ਸਾਂਝਾ ਕੀਤਾ ਹੈ , ਜਿਸ ਵਿਚ ਭਾਰਤ 'ਚ ਇੰਟਰਨੈੱਟ ਬੰਦ ਹੋਣ ਬਾਰੇ ਦੱਸਿਆ ਗਿਆ ਹੈ। ਪੌਪ ਸਟਾਰ ਨੇ ਲਿਖਿਆ 'ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?' ਉਸ ਨੇ ਨਾਲ ਹੀ ਹੈਸ਼ਟੈਗ 'ਫਾਰਮਰਜ਼ ਪ੍ਰੋਟੈਸਟ' ਵੀ ਲਿਖਿਆ।
[caption id="attachment_471782" align="aligncenter" width="770"]
ਕੌਮਾਂਤਰੀ ਪੌਪ ਸਿੰਗਰ Rihanna ਨੇ ਕਿਸਾਨ ਅੰਦੋਲਨ 'ਤੇ ਕੀਤਾ ਅਜਿਹਾ ਟਵੀਟ , ਮੱਚ ਗਿਆ ਬਵਾਲ[/caption]
32 ਸਾਲ ਦੀ ਰਿਹਾਨਾ ਦਾ ਆਪਣਾ ਫੈਸ਼ਨ ਬ੍ਰਾਂਡ ਵੀ ਹੈ ,ਜਿਸ ਦਾ ਨਾਂਅ Fenty ਹੈ। 2019 'ਚ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਧਨੀ ਮਿਊਜ਼ੀਸ਼ੀਅਨ ਦੱਸਿਆ ਸੀ। ਫੋਰਬਸ ਦੇ ਮੁਤਾਬਕ ਰਿਹਾਨਾ ਦੀ ਕੁੱਲ ਸੰਪੱਤੀ 600 ਮਿਲੀਅਨ ਡਾਲਰ 4400 ਕਰੋੜ ਰੁਪਏ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਕੋਈ ਅਜਿਹਾ ਟਵੀਟ ਕੀਤਾ ਹੈ। ਰਿਹਾਨਾ ਅਜਿਹੇ ਮੁੱਦਿਆਂ 'ਤੇ ਟਵੀਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਮਿਆਂਮਾਰ 'ਚ ਫੌਜ ਦੇ ਕਬਜ਼ੇ ਨੂੰ ਲੈਕੇ ਵੀ ਟਵੀਟ ਕੀਤਾ ਸੀ।
ਪੜ੍ਹੋ ਹੋਰ ਖ਼ਬਰਾਂ : ਪੋਲੀਓ ਰੋਕੂ ਬੂੰਦਾਂ ਦੀ ਜਗ੍ਹਾ ਬੱਚਿਆਂ ਨੂੰ ਪਿਲਾ ਦਿੱਤਾ ਸੈਨੇਟਾਈਜ਼ਰ, 12 ਬੱਚਿਆਂ ਦੀ ਵਿਗੜੀ ਹਾਲਤ
[caption id="attachment_471780" align="aligncenter" width="769"]
ਕੌਮਾਂਤਰੀ ਪੌਪ ਸਿੰਗਰ Rihanna ਨੇ ਕਿਸਾਨ ਅੰਦੋਲਨ 'ਤੇ ਕੀਤਾ ਅਜਿਹਾ ਟਵੀਟ , ਮੱਚ ਗਿਆ ਬਵਾਲ[/caption]
ਦੱਸ ਦੇਈਏ ਕਿਰਿਹਾਨਾ ਹਾਲੀਵੁੱਡ ਦੀ ਪੌਪ ਸਿੰਗਰ ਹੈ ਤੇ ਅਦਾਕਾਰ ਹੈ। ਰਿਹਾਨਾ ਦੇ ਟਵਿਟਰ 'ਤੇ 100 ਮਿਲੀਅਨ ਫੋਲੋਅਰਸ ਹਨ। ਟਵਿਟਰ 'ਤੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਲੋਕਾਂ 'ਚ ਰਿਹਾਨਾ 100 ਮਿਲੀਅਨ ਫੋਲੋਅਰਸ ਦੇ ਨਾਲ ਚੌਥੇ ਨੰਬਰ 'ਤੇ ਹੈ। ਉਨ੍ਹਾਂ 'Don't stop the music', 'Love the way you lie', 'Umbrella' ਜਿਹੇ ਕਈ ਵੱਡੇ ਹਿੱਟ ਗੀਤ ਦਿੱਤੇ ਹਨ।
-PTCNews